ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੁਆਰਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਮਾਲਵਾ ਹੈਰੀਟੇਜ ਫਾਊਡੇਸ਼ਨ ਦੇ ਸਹਿਯੋਗ ਨਾਲ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਮਾਰੋਹ ਅਤੇ ਸਹੰੁ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ 22 ਹੇਠਲੇ ਪੱਧਰ ਦੀਆਂ ਸਵੈ-ਰੋਜ਼ਗਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣਾ ਪੋਸ਼ਣ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਲਾਕਰਾ ਨੇ ਦੱਸਿਆ ਕਿ ਅੱਜ ਕੁੱਲ 22 ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੀਆਂ ਕਿ ਸਮਾਜ ਦੇ ਹੇਠਲੇ ਪੱਧਰ ’ਚੋਂ ਹਨ।ਇਨ੍ਹਾਂ ਔਰਤਾਂ ਨੇ ਹਰ ਕਿਸਮ ਦੀ ਔਕੜ ਦਾ ਸਾਹਮਣਾ ਕਰਦੇ ਹੋਏ ਮਹਿਲਾ ਸਸ਼ਕਤੀਕਰਨ ਦਾ ਝੰਡਾ ਬੁਲੰਦ ਕੀਤਾ ਹੈ।ਉਨ੍ਹਾਂ ਕਿਹਾ ਕਿ ਔਰਤ ਦੇ ਅਹਿਮ ਯੋਗਦਾਨ ਤੋਂ ਬਿਨਾਂ ਚੰਗੇ ਸਮਾਜ ਦੇ ਸਿਰਜਣਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਧੀਆਂ ਅਤੇ ਮੁੰਡਿਆਂ ਨੂੰ ਬਰਾਬਰ ਹੱਕ ਮਿਲਣੇ ਚਾਹੀਦੇ ਹਨ ਤਾਂ ਜੋ ਦੋਨੋ ਹੀ ਆਪਣਾ ਨਾਂ ਰੌਸ਼ਨ ਕਰ ਸਕਣ।ਸਨਮਾਨਿਤ ਔਰਤਾਂ ’ਚ ਡਰਾਈਵਰ ਪੁਸ਼ਪਾ ਰਾਣੀ ਅਤੇ ਸ਼ਿੰਦਰ ਕੌਰ, ਪੈਟਰੋਲ ਪੰਪ ’ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਅੰਜੂ ਅਰੋੜਾ, ਅਮਨਦੀਪ ਕੌਰ ਅਤੇ ਵੀਰਪਾਲ ਕੌਰ, ਹੋਟਲ ਵਿਖੇ ਕੰਮ ਕਰਨ ਵਾਲੀ ਰੇਖਾ ਅਤੇ ਨਿਸ਼ਾ, ਚਾਹ ਦੀ ਕੰਟੀਨ ਚਲਾਉਣ ਵਾਲੀ ਅੰਜਲੀ ਵਰਮਾ, ਦੂਸਰਿਆਂ ਨੂੰ ਪੜ੍ਹਾਉਣ ਵਾਲੀ ਇੰਦਰਾ ਵਰਮਾ ਅਤੇ ਸਵੈ ਰੋਜ਼ਗਾਰ ਕਰਨ ਵਾਲੀ ਸੁਰਿੰਦਰ ਕੌਰ ਸ਼ਾਮਲ ਸਨ।ਇਸੇ ਤਰ੍ਹਾਂ ਬੀਬੀ ਵਾਲਾ ਚੌਂਕ ਵਿਖੇ ਸਬਜ਼ੀ ਵੇਚਣ ਵਾਲੀਆਂ ਸ਼ਮਾ, ਬਰਖਾ, ਅਤੇ ਮਧੂ ਚੌਰਸੀਆ, ਪੇਂਟਰ ਸਵਾਤੀ ਦੇਵੀ, ਦੁਕਾਨ ਚਲਾਉਣ ਵਾਲੀ ਕਮਲਾ ਦੇਵੀ, ਅੰਕਿਤਾ ਅਤੇ ਰਾਮ ਦੁਲਾਰੀ, ਫਲ ਵੇਚਣ ਵਾਲੀ ਸੰਗੀਤਾ, ਹੀਰਾਮਨੀ ਦੇਵੀ ਅਤੇ ਗੀਤਾ ਦੇਵੀ, ਬਿੰਦੂ, ਕਿਰਨਜੀਤ ਕੌਰ ਦਿਹਾੜੀ ਦਾ ਕੰਮ ਕਰਨ ਵਾਲੀ ਅਤੇ ਦਾਈਆਂ ਮੁਖਤਿਆਰ ਕੌਰ ਅਤੇ ਮਲਕੀਤ ਕੌਰ ਨੂੰ ਵੀ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ।
ਮਹਿਲਾ ਦਿਵਸ ਮੌਕੇ ਪੈਨਲ ਚਰਚਾ ਮੌਕੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ, ਸ੍ਰੀਮਤੀ ਸ਼ੇਨਾ ਅਗਰਵਾਲ, ਐਸ.ਡੀ.ਐਮ, ਸ਼੍ਰੀਮਤੀ ਸ਼ਕਸੀ ਸਾਹਨੀ, ਮਨਦੀਪ ਮਿੱਤਲ, ਸੀ.ਜੇ.ਐਮ, ਡੀ.ਐਲ.ਐਸ.ਏ, ਸਵਰਨ ਸਿੰਘ,ਐਸ.ਪੀ (ਡੀ), ਸ਼੍ਰੀਮਤੀ ਸਵੀਨਾ ਬਾਂਸਲ, ਪੋ੍ਰਫੈਸਰ, ਐਮ.ਆਰ.ਐਸ.ਪੀ.ਟੀ.ਯੂ, ਸ਼੍ਰੀਮਤੀ ਸੀਮਾ, ਪ੍ਰੋਫੈਸਰ, ਰਜਿੰਦਰਾ ਕਾਲਜ, ਰਣਜੀਤ ਸਿੰਘ ਜਲਾਲ, ਪ੍ਰਧਾਨ, ਬਾਰ ਕੌਸਲ ਸ਼ਾਮਲ ਹੋਏ।ਸਮਾਗਮ ਵਿੱਚ ਸ਼ਾਮਲ ਔਰਤਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋ ਲਾਗੂ ਕੀਤੀ ਗਈ ਪੰਖ ਮਾਰ ਉਡਾਰੀ ਜਾਗਰੂਕਤਾ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਡਾ. ਅੰਜਲੀ ਗੁਪਤਾ ਵਲੋ ਔਰਤਾਂ ਨੂੰ ਮਾਹਵਾਰੀ ਸਬੰਧੀ ਸਫਾਈ ਅਭਿਆਨ ਤਹਿਤ ਜਾਗਰੂਕ ਕੀਤਾ ਗਿਆ।ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਲੜਕੀਆਂ ਵਲੋ ਔਰਤਾਂ ਦਾ ਸਮਾਜ ਵਿਚ ਸਥਾਨ ਸਬੰਧੀ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ ਰਾਕੇਸ਼ ਵਾਲੀਆ, ਮਾਲਵਾ ਹੈਰੀਟੇਜ ਫਾਊਡੇਸ਼ਨ ਦੇ ਸਮੂਹ ਪ੍ਰਬੰਧਕ ਸਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …