Wednesday, December 31, 2025

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਸਕੂਲ ਜੀ. ਟੀ.ਰ੍ਰੋਡ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਜਿੱਤਿਆ ‘ਮਿਸਿਜ ਪੰਜਾਬਣ’ ਦਾ ਐਵਾਰਡ

PPN05081415

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ‘ਮੀਗਲੋ ਮਿਸਿਜ ਪੰਜਾਬ’ ਮੁਕਾਬਲੇ ਦੇ ਪੰਜਵੇਂ ਅਤੇ ਅੰਤਮ ਦੌਰ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਰਨਰਜ਼ਸ਼ਅਪ ਐਵਾਰਡ ਹਾਸਲ ਕੀਤਾ।ਪਹਿਲੇ ਦੌਰ ਵਿੱਚ ਚੁਣੇ ਗਏ ੮੦ ਪ੍ਰਤਿਯੋਗੀਆਂ ਵਿੱਚ ਕੇਵਲ 20 ਪ੍ਰਤਿਯੋਗੀ ਪੰਜਵੇਂ ਦੌਰ ਵਿੱਚ ਪਹੁੰਚੇ।ਖੂਬਸੂਰਤੀ, ਪਹਿਰਾਵੇ, ਚਾਲਸ਼ਢਾਲ, ਸਭਿਆਚਾਰਕ ਜਾਣਕਾਰੀ ਅਤੇ ਸੂਝਸ਼ਬੂਝ ਦੀ ਪਰਖ ਦੇ ਕਰੜੇ ਮੁਕਾਬਲੇ ਤੋਂ ਬਾਅਦ ਮੋਗਾ ਦੀ ਵਸਨੀਕ ਜਸਪ੍ਰੀਤ ਕੌਰ ਪਹਿਲੇ ਸਥਾਨ ਲਈ ਚੁਣੀ ਗਈ, ਸੁਨੰਦਿਕਾ ਮਾਨ ਦੂਜੇ ਅਤੇ ਮੁਹਾਲੀ ਦੀ ਗੁਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਰਨਰਜ਼ਸ਼ਅੱਪ ਐਵਾਰਡ ਜੇਤੂ ਸੁਨੰਦਿਕਾ ਮਾਨ ਨੇ ਆਪਣੀ ਜਿੱਤ ਦੀ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਇਸ ਸਫਲਤਾ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ, ਆਪਣੀ ਸਹਿਯੋਗੀ ਸਟਾਫ਼ ਸ੍ਰੀਮਾਨ ਰਾਜਨ, ਸ੍ਰੀਮਤੀ ਅਮਨਪ੍ਰੀਤ ਕੌਰ ਅਤੇ ਸ੍ਰੀਮਤੀ ਹਰਮੀਤ ਸਾਂਘੀ ਅਤੇ ਆਪਣੇ ਪਤੀ ਰਾਜਨ ਵੋਹਰਾ ਅਤੇ ਪਰਿਵਾਰਕ ਮੈਂਬਰਾਂ ਦੀ ਧੰਨਵਾਦੀ ਹੈ ਜਿਹਨਾਂ ਨੇ ਉਸਨੂੰ ਪ੍ਰਤਿਯੋਗਤਾ ਵਿੱਚ ਭਾਗ ਲੈਣ ਲਈ ਅਤੇ ਜਿੱਤਣ ਲਈ ਭਰਪੂਰ ਸਹਿਯੋਗ ਅਤੇ ਅਗਵਾਈ ਦਿੱਤੀ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਅਤੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਇਨਾਮ ਜੇਤੂ ਅਧਿਆਪਕਾ ਨੂੰ ਵਧਾਈ ਦਿੱਤੀ ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply