
ਅੰਮ੍ਰਿਤਸਰ, 4 ਅਗਸਤ (ਸਾਜਨ) – ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਵਲੋਂ ਅਮਰੀਕ ਸਿੰਘ ਗਿੱਲ ਕਨਵੀਨਰ ਅੇਕਸ਼ਨ ਕਮੇਟੀ ਦੀ ਅਗਵਾਈ ਵਿੱਚ ਮਦਨ ਲਾਲ ਢੀਂਹਰਾ ਬੱਸ ਸਟੇਂਡ ਤੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ।ਇਸ ਦੌਰਾਨ ਅੈਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਮੁਲਾਜਮਾਂ ਦੀਆਂ ਲੰਬੇਂ ਸਮੇਂ ਤੋਂ ਲੱਟਕ ਰਹੀਆਂ ਮੰਗਾਂ ਦੇ ਖਿਲਾਫ ਸੰਘਰਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮੰਗਾਂ ਦੇ ਸਬੰਧ ਵਿੱਚ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੂੱਕੀਆਂ ਹਨ, ਪਰ ਅੱਜੇ ਤੱਕ ਸਰਕਾਰ ਇੰਨਾਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ।ਉਲਟਾ ਸਰਕਾਰ ਨੇ ਪਿਛਲੇ ਦਿਨੀ ਪਨਬਸ ਵਿੱਚੋ 108 ਬੱਸਾਂ ਕਿਲੋਮੀਟਰ ਸਕੀਮ ਪਾ ਕੇ ਮਹਿਕਮੇ ਨੂੰ ਬੰਦ ਕਰਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।ਸਰਕਾਰ ਨੇ ਘਾਟੇ ਦਾ ਬਹਾਨਾ ਬਣਾ ਕੇ ਪੰਜਾਬ ਰੋਡਵੇਜ ਦੇ ਚਾਰ ਡਿਪੂ ਅੰਮ੍ਰਿਤਸਰ 1, ਜਲੰਧਰ, ਪੱਟੀ ਅਤੇ ਜਗਰਾਉਂ ਨੂੰ ਬੰਦ ਕਰਨ ਦੀਆਂ ਕੌਝੀਆਂ ਸਕੀਮਾਂ ਬਣਾ ਰਹੀ ਹੈ।ਇਸ ਦੌਰਾਨ ਜਗਦੀਸ਼ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾ ਤੋਂ ਪਹਿਲਾਂ ਮੁੱਖ ਮੰਤਰੀ, ਚੀਫ ਸੈਕਟਰੀ ਅਤੇ ਪ੍ਰਮੂਖ ਸੱਕਤਰ ਨਾਲ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਐਂਡ ਯੂ ਟੀ ਮੁਲਾਜਮ ਸੰਘਰਸ਼ ਕਮੇਟੀ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਕੂੱਝ ਮੰਗਾਂ ਮੰਨੀਆਂ ਗਈਆਂ ਪਰ ਕੂੱਝ ਮੰਗਾਂ ਬਾਰੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਸੀ ਕਿ ਚੋਣਾਂ ਤੋਂ ਬਾਅਦ ਪਹਿਲੀ ਕੈਬੀਨੇਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਪਾਸ ਕਰ ਦਿੱਤਾ ਜਾਵੇਗਾ।ਪਰ ਕਈ ਮੀਟਿੰਗਾਂ ਹੋ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਉਨ੍ਹਾਂ ਮੰਗਾਂ ਬਾਰੇ ਮੁੰਹ ਨਹੀਂ ਖੋਲਿਆ।ਇਸ ਕਰਕੇ ਸਮੂਚਾ ਪੰਜਾਬ ਦਾ ਮੁਲਾਜਮ ਪੰਜਾਬ ਸਰਕਾਰ ਦੇ ਹੈਡ ਕੂਵਾਟਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਦੇ ਤਹਿਤ 5 ਅਗਸਤ ਨੂੰ ਜਿਲ੍ਹਾਂ ਹੈਡ ਕੂਵਾਟਰਾਂ ਤੇ ਧਰਨਾ, 14 ਅਗਸਤ ਨੂੰ ਪਿਟਆਲਾ ਵਿਧਾਨ ਸਭਾ ਅਤੇ 18 ਅਗਸਤ ਨੂੰ ਤਲਵੰਡੀ ਸਾਬੋ ਵਿੱਚੋਂ ਵਿਸ਼ਾਲ ਮਾਰਚ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਜੂਆਬ ਦੇਣਗੇ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਜਿਸ ਵਿੱਚ ਹੋਣ ਵਾਲੇ ਨੂਕਸਾਨ ਦੀ ਜਿਮੇਵਾਰ ਸਰਕਾਰ ਹੋਵੇਗੀ।ਇਸ ਮੌਕੇ ਸੂਚਾ ਸਿੰਘ ਅਜਨਾਲਾ, ਸਰਜੀਤ ਸਿੰਘ, ਰਮੇਸ਼ ਚੰਦ, ਗੁਰਚਰਨ ਸਿੰਘ, ਬਲਰਾਜ ਸਿੰਘ, ਨਰਿੰਦਰ ਪਾਲ ਸਿੰਘ, ਬਲਜੀਤ ਸਿੰਘ, ਸਲਵਿੰਦਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media