ਭੀਖੀ, 21 ਅਪ੍ਰੈਲ (ਪੰਜਾਬ ਪੋਸਟ-ਕਮਲ ਜਿੰਦਲ) – ਉਪ ਕਪਤਾਨ ਪੁਲਿਸ ਕਰਨਵੀਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਪਰਮਵੀਰ ਸਿੰਘ ਪਰਮਾਰ ਦੀ ਯੋਗ ਅਗਵਾਈ ਵਿੱਚ ਇਸ ਖੇਤਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ।ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਅਤੇ ਪਰਮਜੀਤ ਸਿੰਘ ਨੇ ਸਮੇਤ ਮੁਖਬਰੀ ਮਿਲਣ ਤੇ ਪਾਰਟੀ ਸਮੇਤ ਭੀਖੀ ਸੁਨਾਮ ਰੋਡ `ਤੇ ਪੈਦੇ ਬਰਸਾਤੀ ਨਾਲੇ `ਤੇ ਨਾਕਾ ਬੰਦੀ ਦੋਰਾਨ ਨਾਲੇ ਦੀ ਪਟੜੀ `ਤੇ ਇੱਕ ਚਿੱਟੇ ਰੰਗ ਦੀ ਪੋਲੋ ਕਾਰ ਵਿੱਚੋ ਸੁਖਚੈਨ ਸਿੰਘ ਉਰਫ ਕਾਲਾ ਅਤੇ ਲਵਪ੍ਰੀਤ ਸਿੰਘ ਉਰਫ ਲੱਬੀ ਵਾਸੀ ਧਲੇਵਾ ਗੁਰਸੇਵਕ ਸਿੰਘ ਵਾਸੀ ਬੀਰੇਕੇ ਅਤੇ ਹਰਪ੍ਰੀਤ ਸਿੰਘ ਵਾਸੀ ਦਾਤੇਵਾਸ ਜੋ ਕਸਬੇ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਸਨ ਨੂੰ ਮਾਰੂ ਹਥਿਆਰਾ ਅਤੇ ਕਾਰ ਸਮੇਤ ਕਾਬੂ ਕਰ ਲਿਆ।ਉਨਾਂ ਦੱਸਿਆ ਕਿ ਤਲਾਸ਼ੀ ਦੋਰਾਨ ਉਨਾਂ ਪਾਸੋ ਪਿਸਤੋਲ 315 ਬੋਰ ਦੇਸੀ ਦੋ ਜਿੰਦਾ ਰੋਦ, ਪਸਤੋਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ ਅਤੇ ਕਿਰਚ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੇ ਬੀਤੇ ਦਿਨਾਂ ਵਿੱਚ ਭੀਖੀ ਦੇ ਸ਼ੈਲਰ ਮਾਲਿਕ ਹੈਪੀ ਕੁਮਾਰ ਸਫਿਟ ਕਾਰ 15 ਹਜ਼ਾਰ ਰੁਪੈ ਅਤੇ ਇੱਕ ਮੋਬਾਇਲ ਫੋਨ ਦੀ ਖੋਹ ਕੀਤੀ ਸੀ, ਹਮੀਰਗੜ੍ਹ ਢੈਪਈ ਰੋਡ ਤੇ ਇੱਕ ਸੁਨਿਆਰੇ ਕੋਲੋ 1500 ਰੁਪੈ ਅਤੇ ਇੱਕ ਚਾਦੀ ਦਾ ਕੜਾ, ਬੁਢਲਾਡੇ ਦੇ ਰਿਲਾਇੰਸ ਪਟਰੋਲ ਪੰਪ ਕੋਲ ਸ਼ਰਾਬ ਠੇਕੇਦਾਰ ਦੀ ਗੱਡੀ ਦੀ ਭੰਨਤੋੜ ਕਰਨ ਅਤੇ ਬੁਢਲਾਡੇ ਦੇ ਵਿਕਾਸ ਐਂਡ ਕੰਪਨੀ ਸ਼ਰਾਬ ਠੇਕੇਦਾਰਾਂ ਦੇ ਕਮਰਚਾਰੀ ਦਰਸ਼ਨ ਕੁਮਾਰ ਕੋਲੋ ਪੰਜ ਲੱਖ ਰੁਪੈ ਦੀ ਖੋਹ ਕੀਤੀ ਸੀ। `ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਭੀਖੀ ਅਤੇ ਬੁਢਲਾਡਾ ਥਾਣੇ `ਚ ਦੋ ਦਰਜ ਮੁਕੱਦਮੇ ਟਰੇਸ ਹੋਏ ਹਨ।
ਡੀ.ਐਸ.ਪੀ ਨੇੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਤਿੰਨ ਕਾਰਾ ਪੋਲੋ, ਸਵਿਫਟ ਡਿਜਾਇਰ, ਵਰਨਾ, ਹੀਰੋ ਹੋਡਾ ਸਪਲੈਡਰ ਮੋਟਰ ਸਾਇਕਲ ਅਤੇ ਮੋਬਾਇਲ ਫੋਨ ਬਰਾਮਦ ਹੋਏ ਹਨ।ਜਿੰਨਾਂ ਨੇ ਤਫਦੀਸ਼ ਦੋਰਾਨ ਮੰਨਿਆ ਕਿ ਉਨ੍ਹਾਂ ਦੇ ਹੋਰ ਸਾਥੀ ਗਗਨਪ੍ਰੀਤ ਸਿੰਘ ਵਾਸੀ ਰੱਲੀ, ਸੁਖਦੀਪ ਸਿੰਘ ਵਾਸੀ ਖੀਵਾ ਖੁਰਦ, ਭੁਪਿੰਦਰ ਸਿੰਘ ਵਾਸੀ ਧਲੇਵਾ ਅਤੇ ਰਾਜੂ ਵਾਸੀ ਚਹਿਲਾਂਵਾਲੀ ਨਾਲ ਰਲਕੇ ਥਾਣਾ ਬੁਢਲਾਡਾ ਅਤੇ ਥਾਣਾ ਭੀਖੀ ਦੇ ਖੇਤਰ ਤੋਂ ਇਲਾਵਾ ਆਸ-ਪਾਸ ਦੇ ਏਰੀਏ ਵਿੱਚ ਲੁੱਟ-ਖੋਹ ਦੀਆ ਕਾਫੀ ਵਾਰਦਾਤਾ ਕੀਤੀਆ ਹਨ।ਡੀ.ਐਸ.ਪੀ ਕਰਨਵੀਰ ਸਿੰਘ ਦੱਸਿਆ ਕਿ ਉਕਤ ਖਿਲਾਫ਼ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਨ ਦੀ ਮੰਗ ਕੀਤੀ ਜਾਵੇਗੀ।ਇਸ ਸਮੇ ਉਨ੍ਹਾਂ ਨਾਲ ਥਾਣਾ ਮੁੱਖੀ ਅੰਗਰੇਜ਼ ਸਿੰਘ ਹੁੰਦਲ,ਮੁਨਸ਼ੀ ਜਰਨੈਲ ਸਿੰਘ, ਸਹਾਇਕ ਥਾਣੇਦਾਰ ਗਮਦੂਰ ਸਿੰਘ, ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ, ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਜੂਦ ਸੀ।ਪਰਫੈਕਟ ਮੀਡੀਆ।