ਭੀਖੀ, 21 ਅਪ੍ਰੈਲ (ਪੰਜਾਬ ਪੋਸਟ-ਕਮਲ ਜਿੰਦਲ) – ਸਥਾਨਕ ਨੋਜਵਾਨ ਬ੍ਰਾਹਮਣ ਸਭਾ ਤੇ ਵੈਲਫੇਅਰ ਕਮੇਟੀ ਵਲੋਂ ਹਰ ਸਾਲ ਵਾਂਗ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਹਨੂੰਮਾਨ ਮੰਦਰ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਹਨੂੰਮਾਨ ਮੰਦਿਰ ਵਿਖੇ ਸਵੇਰੇ ਸ੍ਰੀ ਰਾਮਾਇਣ ਪ੍ਰਕਾਸ਼ ਹਰਸ਼ਦੀਪ ਸ਼ਰਮਾ ਦੁਆਰਾ ਕੀਤਾ ਗਿਆ।ਸ਼ਾਮ ਦੇ ਸਮੇਂ ਸ਼ੋਭਾ ਯਾਤਰਾ ਕੱਢੀ ਗਈ।ਸ਼ੋਭਾ ਯਾਤਰਾ ਲਈ ਝੰਡਾ ਰਸਮ ਬਾਬਾ ਬਾਲਕ ਦਾਸ ਅਤੇ ਪੰਡਿਤ ਮਿੱਠੂ ਸ਼ਰਮਾ ਵਲੋਂ ਕੀਤੀ ਗਈ ।ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਦੇਖ ਯੋਗ ਸਨ।ਸਾਰੇ ਨਗਰ ਵਿਚਦੀ ਹੁੰਦੀ ਹੋਈ ਸ਼ੋਭਾ ਯਾਤਰਾ ਮੰਦਿਰ ਵਿੱਚ ਪਹੁੰਚ ਕੇ ਸੰਪਨ ਹੋਈ। ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਜੇ ਰਿਸ਼ੀ ਨੇ ਕਿਹਾ ਕਿ ਹਵਨ ਯੱਗ ਗੋਪਾਲ ਸ਼ਰਮਾ ਅਤੇ ਕਥਾ ਪ੍ਰਵਚਨ ਪੰਡਿਤ ਮਨੋਹਰ ਲਾਲ ਸ਼ਾਸ਼ਤਰੀ ਦੁਆਰਾ ਕੀਤੇ ਗਏ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਅਤੇ ਵਿਨੋਦ ਕੁਮਾਰ ਪ੍ਰਧਾਨ ਨਗਰ ਪੰਚਾਇਤ ਭੀਖੀ ਪਹੁੰਚੇ।ਸੰਗਤਾਂ ਲਈ ਲੰਗਰ ਅਤੁੱਟ ਵਰਤਿਆ।ਇਸ ਮੌਕੇ ਤੇ ਜਨਕ ਰਾਮ ਸ਼ਰਮਾ ਸੈਕਟਰੀ, ਜਸਵਿੰਦਰ ਰਿਸ਼ੀ ਖਜਾਨਚੀ, ਭੂਪਿੰਦਰ ਸ਼ਰਮਾ, ਕੀਰਤੀ ਸ਼ਰਮਾ ਆਦਿ ਮੌਜੂਦ ਰਹੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …