ਭੀਖੀ, 22 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਅਨਾਜ ਮੰਡੀ ਵਿੱਚ ਪਿਛਲੇ ਦਿਨੀ ਕਣਕ ਦੀ ਤਾਬੜਤੋੜ ਆਮਦ ਕਾਰਨ ਲਿਫਟਿੰਗ ਵਿੱਚ ਦਿੱਕਤਾਂ ਆ ਰਹੀਆ ਸਨ, ਪ੍ਰੰਤੂ ਆਮਦ ਦੀ ਚਾਲ ਮੱਠੀ ਹੋਣ ਨਾਲ ਹੀ ਤੋਲੀ ਹੋਈ ਕਣਕ ਦੀ ਲਿਫਟਿੰਗ ਵਿੱਚ ਵੀ ਸੁਧਾਰ ਹੋਇਆ ਹੈ।ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਨੁਸਾਰ 21 ਅਪ੍ਰੈਲ ਸ਼ਾਮ ਤੱਕ ਕਮੇਟੀ ਅਧੀਨ ਆਉਂਦੇ 23 ਖ਼ਰੀਦ ਕੇਂਦਰਾਂ `ਤੇ 73885 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 26830 ਮੀਟ੍ਰਿਕ ਟਨ ਦੀ ਖਰੀਦ ਮੁਕੰਮਲ ਕੀਤੀ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮੁੱਖ ਯਾਰਡ ਭੀਖੀ ਵਿਖੇ 17640 ਮੀਟ੍ਰਿਕ ਟਨ ਦੀ ਆਮਦ ਹੋਈ ਹੈ।ਜਿਸ ਵਿੱਚੋ 14070 ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ।ਕੁੱਲ 2 ਲੱਖ 81 ਹਜ਼ਾਰ 4 ਸੋ ਗੱਟਿਆਂ ਵਿੱਚੋ 1 ਲੱਖ 26 ਹਜ਼ਾਰ 300 ਗੱਟਾ ਲਿਫ਼ਟ ਕੀਤਾ ਜਾ ਚੁੱਕਾ ਹੈ। ਬਾਰਦਾਨੇ ਸੰਬੰਧੀ ਉਨ੍ਹਾਂ ਕਿਹਾ ਕਿ ਹੀਰੋ ਕਲਾਂ, ਅਲੀਸ਼ੇਰ ਕਲਾਂ ਅਤੇ ਕਿਸ਼ਨਗੜ ਫਰਵਾਹੀ ਦੇ ਖਰੀਦ ਕੇਂਦਰਾ ਤੇ ਬਾਰਦਾਨੇ ਦੀ ਕੁਝ ਕਮੀ ਹੈ ਬਾਕੀ 20 ਖ਼ਰੀਦ ਕੇਂਦਰਾਂ `ਤੇ ਬਾਰਦਾਨੇ ਦੀ ਸਪਲਾਈ ਸਹੀ ਤਰੀਕੇ ਨਾਲ ਹੋ ਰਹੀ ਹੈ।ਇਸ ਮੌਕੇ ਲੇਬਰ ਠੇਕੇਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਗੋਦਾਮਾਂ ਵਿੱਚ ਕਣਕ ਦੀ ਲੁਹਾਈ ਲਈ ਲੋੜੀਂਦੀ ਲੇਬਰ ਦਾ ਪ੍ਰਬੰਧ ਪੂਰਾ ਹੈ।ਉਧਰ ਆੜ੍ਹਤੀਆ ਐਸੋਸੀਏਸ਼ਨ ਦੇ ਤੇਜਿੰਦਰ ਕੁਮਾਰ ਜਿੰਦਲ ਨੇ ਕਿਹਾ ਕਿ ਹੁਣ ਭੀਖੀ ਖਰੀਦ ਕੇਂਦਰ ਤੇ ਕਣਕ ਦੀ ਲੁਹਾਈ, ਭਰਾਈ ਅਤੇ ਚੁਕਾਈ ਵਿੱਚ ਕੋਈ ਦਿੱਕਤ ਨਹੀ ਅਤੇ ਖਰੀਦ ਬੋਲੀ ਨਿਰੱਤਰ ਹੋ ਰਹੀ ਹੈ।ਇੰਸਪੈਕਟਰ ਵਰਿੰਦਰ ਸਿੰਘ ਗੁੜਥੜੀ ਨੇ ਦੱਸਿਆ ਕਿ ਸਥਾਨਕ ਮੰਡੀ ਵਿੱਚ ਹੁਣ ਕਣਕ ਖ਼ਰੀਦਣ ਅਤੇ ਲਿਫਟਿੰਗ ਦੀ ਸਮੱਸਿਆ ਨਹੀ ਹੈ ਅਤੇ ਆਸ ਹੈ ਕਿ ਇੱਕ ਹਫਤੇ ਦੋਰਾਨ ਖਰੀਦ ਲਗਭਗ ਮੁਕੰਮਲ ਹੋ ਜਾਵੇਗੀ। ਇਸ ਮੌਕੇ ਮੰਡੀ ਸੁਪਰਵਾਇਜਰ ਰਛਪਾਲ ਸਿੰਘ ਖਿਆਲਾ, ਭੁਪਿੰਦਰ ਸਿੰਘ ਚੀਮਾ, ਜਗਤਾਰ ਸਿੰਘ ਸੋਹੀ ਤੋ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਕਈ ਪ੍ਰਤੀਨਿਧ ਮੌਜੂਦ ਸਨ।ਪਰਫੈਕਟ ਮੀਡੀਆ।