Saturday, September 21, 2024

ਮਾਣ ਧੀਆਂ `ਤੇ ਸਮਾਰੋਹ ਦੌਰਾਨ 400 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ

ਬੱਚਿਆਂ ਤੇ ਮਾਪਿਆਂ ਦਰਮਿਆਨ ਵਿਚਾਰਾਂ ਦੀ ਸਾਂਝ ਹੋਣਾ ਬਹੁਤ ਲਜ਼ਮੀ – ਏ.ਡੀ.ਸੀ.ਪੀ ਤੂਰਾ

PPN2204201811ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਸ਼ੈਫੀ ਸੰਧੂ) – ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀਆਂ ਦੇ ਖਾਤਮੇ ਤੇ ਔਰਤਾਂ ਦੇ ਹੱਕਾਂ ਨੂੰ ਹਕੀਕੀ ਰੂਪ ਦੇਣ ਨੂੰ ਸਮਰਿਪਤ ਸਮਾਜ ਸੇਵੀ ਸੰਸਥਾ ਵਲੋਂ ਅੱਜ 10ਵਾਂ `ਮਾਣ ਧੀਆਂ `ਤੇ` ਐਵਾਰਡ ਸਮਾਰੋਹ ਕਰਵਾਇਆ ਗਿਆ।ਸੰਸਥਾ ਦੇ ਮੁੱਖੀ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ ਅਤੇ ਕੌਂਸਲਰ ਵਿਰਾਟ ਦੇਵਗਨ ਦੇ ਪ੍ਰਬੰਧਾਂ ਹੇਠ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਕਰਵਾਏ ਗਏ ਇਸ ਸਮਾਰੋਹ ਦੀ ਸ਼ੁਰੂਆਤ ਏ.ਡੀ.ਸੀ.ਪੀ ਗੌਤਮ ਤੁਰਾ, ਡਾ: ਸੁਖਜਿੰਦਰ ਸਿੰਘ ਗੁਰਾਇਆ ਢਿੱਲੋਂ ਸਕੈਨਿੰਗ ਸੈਂਟਰ, ਕੌਂਸਲਰ ਵਿਰਾਟ ਦੇਵਗਨ, ਪੰਜਾਬੀ ਗਲੋਬਲ ਫਾਊਡੇਸ਼ਨ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਸਚਦੇਵਾ, ਸਮਾਜ ਸੇਵਕ ਵਰਿੰਦਰ ਚਾਵਲਾ, ਕੌਂਸਲਰ ਸਵਿੰਦਰ ਸਿੰਘ ਸੱਤ ਵਲੋ ਸਾਂਝੇ ਤੋਰ `ਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। 

ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ ਨੂੰ `ਮਾਣ ਪੰਜਾਬ ਦਾ` ਐਵਾਰਡ ਦਿੱਤਾ ਗਿਆ ਅਤੇ ਅੰਤਰਾਸ਼ਟਰੀ ਖਿਡਾਰਣ ਰੂਬੀ ਮਲਹੋਤਰਾ, ਅਦਾਕਾਰ ਦੀਪਾਲੀ, ਸਮਾਜ ਸੇਵਿਕਾ ਗੁਰਜੀਤ ਕੋਰ, ਜੀ.ਐਨ.ਡੀ.ਯੂ ਦੀ ਸਾਇਕੋਲੋਜਿਸਟ ਪ੍ਰੋਫੈਸਰ ਡਾ: ਰੂਪਨ ਢਿਲੋਂ, ਨੰਨ੍ਹੀ ਕਲਾਕਾਰ ਸਾਇਸ਼ਾ, ਕੌਮੀ ਖਿਡਾਰਣ ਐਨਮ ਸੰਧੂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ 40 ਦੇ ਕਰੀਬ ਸਕੂਲਾਂ ਦੀਆਂ 400 ਹੋਣਹਾਰ ਧੀਆਂ ਨੂੰ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।
ਏ.ਡੀ.ਸੀ.ਪੀ ਗੋੌਤਮ ਤੁਰਾ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਜਿਲੇ ਵਿਚ ਹੋਣੇ ਚਾਹੀਦੇ ਹਨ, ਜਿਸ ਨਾਲ ਧੀਆਂ ਨੂੰ ਮਾਣ ਸਨਮਾਨ ਮਿਲੇ।ਉਨ੍ਹਾਂ ਕਿਹਾ ਬੱਚਿਆਂ ਅਤੇ ਮਾਪਿਆਂ ਦੇ ਦਰਮਿਆਨ ਵਿਚਾਰਾਂ ਦੀ ਸਾਂਝ ਹੋਣਾ ਬਹੁਤ ਜ਼ਰੂਰੀ ਹੈ।ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ, ਵਿਕਾਸ ਪਬਲਿਕ ਸਕੂਲ ਮਜੀਠਾ ਰੋਡ ਅਤੇ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਦੀਆਂ ਵਿਦਿਆਰਥਣਾਂ ਵਲੋਂ ਸਮਾਜਿਕ ਕੁਰੀਤੀਆਂ ਖਿਲਾਫ ਪੇਸ਼ ਕੀਤੀਆਂ ਪੇਸ਼ਕਾਰੀਆਂ ਯਾਦਗਾਰੀ ਹੋ ਨਿਬੜੀਆਂ।ਮੰਚ ਸੰਚਾਲਨ ਗੁਰਮੀਤ ਸਿੰਘ ਸੰਧੂ ਵਲੋਂ ਕੀਤਾ ਗਿਆ।
ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਹਰਪਵਨਪ੍ਰੀਤ ਕੋਰ ਸੰਧੂ, ਮੈਡਮ ਵੰਦਨਾ ਸੰਧੂ, ਮੈਡਮ ਬਿਊਟੀ ਸਿੰਘ, ਲਖਵਿੰਦਰ ਕੋਰ, ਰਜਨੀ ਸ਼ਰਮਾ, ਮੈਡਮ ਗੁਲਸ਼ਨ ਕੋਰ, ਕੁਲਵੰਤ ਸਿੰਘ ਹੰਸ, ਨਰਿੰਦਰ ਸਿੰਘ ਰੇਲਵੇ, ਪ੍ਰਿੰ: ਗੁਰਬਾਜ ਸਿੰਘ ਤੋਲਾਨੰਗਲ, ਅਮਨਦੀਪ ਕੋਰ, ਪੂਜਾ ਸ਼ਰਮਾ, ਵਿਸ਼ਾਲੀ ਥਾਪਾ, ਦਮਨਪ੍ਰੀਤ ਕੋਰ, ਅਰਸ਼ਪ੍ਰੀਤ ਕੋਰ, ਕੋਮਲ ਕਾਲੀਆ, ਐਮਡੀ ਅਲਬਟਾ ਅਕੈਡਮੀ ਗੁਰਵਿੰਦਰ ਸਿੰਘ, ਏਕਤਾ, ਲਵਪ੍ਰੀਤ ਕੋਰ, ਰਿਸ਼ੂ, ਐਨਮ ਸੰਧੂ, ਮਾਨਸੀ ਖੰਨਾ, ਕਰਮਜੀਤ ਕੋਰ, ਗੁਰਨਾਮ ਕੋਰ, ਲਖਬੀਰ ਸਿੰਘ, ਜੀ.ਐਸ ਸੰਧੂ, ਅਮਨਦੀਪ ਸਿੰਘ ਉਚੇਚੇ ਤੋਰ `ਤੇ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply