ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਯੰਗ ਇੰਗਲਿਸ਼ ਲਰਨਰ ਇੱਕ ਅਜਿਹੀ ਸੀਰੀਜ਼ ਹੈ ਜਿਸ ਦਾ ਉਦੇਸ਼ ਬੱਚਆ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਸਿਖਿਆ ਦੇ ਪੱਧਰ `ਤੇ ਮਜ਼ੇਦਾਰ ਤੇ ਪ੍ਰੇਰਨਾਦਾਇਕ ਤਰੀਕੇ ਨਾਲ ਅੰਗ੍ਰੇਜੀ ਭਾਸ਼ਾ ਸਿਖਾਉਣਾ ਹੈ।ਪਲੈਨੇਟ ਈ.ਡੀ.ਯੂ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਨੂੰ ਇੰਟਰਨੈਸ਼ਨਲ ਅੰਗ੍ਰੇਜ਼ੀ ਭਾਸ਼ਾ ਮੁਲਾਂਕਣ ਨੂੰ ਸਕੂਲ ਵਿੱਚ ਲਾਗੂ ਕਰਨ ਲਈ ਇੰਟਰਨੈਸ਼ਨਲ ਸਕੂਲ ਅਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ।ਇਹ ਉਚ ਪੱਧਰੀ ਐਵਾਰਡ 21 ਅਪ੍ਰੈਲ 2018 ਨੂੰ ਨਵੀਂ ਦਿੱਲੀ ਵਿਖੇ ਚੀਫ਼ ਐਗਜੀਕਿਉਟਿਵ ਮਿਸਟਰ ਜੋਨ ਕੇਰ ਤੋਂ ਸ਼੍ਰੀਮਤੀ ਵਿਕਟੋਰੀਆ ਵੋਹਰਾ ਵਾਈ.ਐਲ.ਈ ਕੋਆਰਡੀਨੇਟਰ ਅਤੇ ਸ਼੍ਰੀਮਤੀ ਜੋਤੀ ਸ਼ਰਮਾ ਨੇ ਪ੍ਰਾਪਤ ਕੀਤਾ।ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਨਰੂਲਾ ਨੇ ਸਾਰੀ ਵਾਈ.ਐਲ.ਈ ਟੀਮ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। 
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media