ਜਿੰਦਗੀ ਵਿੱਚ ਸਫਲ ਹੋਵੋ ਅਤੇ ਕਾਲਜ ਦਾ ਨਾਮ ਰੋਸ਼ਨ ਕਰੋ – ਪ੍ਰੋ. ਗਿੱਲ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਬਹੁ-ਤਕਨੀਕੀ ਕਾਲਜ ਬਠਿੰਡਾ ਦੇ ਇਲੈਕਟਰੀਕਲ ਵਿੰਗ ਦੇ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਦੂਸਰੇ ਸਾਲ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਪ੍ਰੋਫੈਸਰ ਅਤੇ ਸਟਾਫ ਵਲੋਂ ਵਿਦਿਆਇਗੀ ਪਾਰਟੀ ਦਿੱਤੀ ਗਈ।ਵਿਦਿਆਰਥੀਆਂ ਨੂੰ ਸੁੱਭ ਕਾਮਨਾਵਾਂ ਦਿੰਦੇ ਹੋਏ ਪ੍ਰੋਫੈਸਰ ਜੇ.ਐਸ ਗਿੱਲ ਨੇ ਕਾਮਨਾ ਕੀਤੀ ਤੇ ਕਿਹਾ ਕਿ ਜਿੰਦਗੀ ਵਿਚ ਸਦਾ ਸਫਲ ਹੋਵੋ ਅਤੇ ਕਾਲਜ ਦਾ ਨਾਮ ਰੋਸ਼ਨ ਕਰੋ।ਪ੍ਰੋਫੈਸਰ ਗਿੱਲ ਅਤੇ ਵੱਖ-ਵੱਖ ਸਟਾਫ ਮੈਂਬਰਾਂ ਨੇ ਆਪਣੇ ਸੰਬੋਧਨ `ਚ ਕਿਹਾ ਕਿ ਤਕਨੀਕੀ ਤੌਰ ਤੇ ਮਾਹਿਰ ਵਿਅਕਤੀ ਜਿੰਦਗੀ ਵਿਚ ਕਦੇ ਵੀ ਅਸਫਲ ਨਹੀ ਹੁੰਦਾ ਅਤੇ ਅੱਜ ਦੇ ਆਧੁਨਿਕ ਦੌਰ ਵਿਚ ਤਕਨੀਕੀ ਖੇਤਰ ਬਹੁਤ ਵਿਸ਼ਾਲ ਹੈ।ਵਿਦਾਇਗੀ ਪਾਰਟੀ ਵਿਚ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਸਟੇਜ ਦੀ ਕਾਰਵਾਈ ਰਣਦੀਪ ਸਿੰਘ ਅਤੇ ਮਿਸ. ਸ਼ਫਾ ਵਲੋ ਨਿਭਾਈ ਗਈ।ਇਸ ਪਾਰਟੀ ਵਿਚ ਮਿਸਟਰ ਅਤੇ ਮਿਸ ਇਲੈਕਟ੍ਰੀਕਲ ਜਸਵਿੰਦਰ ਸਿੰਘ ਅਤੇ ਮਿਸ ਸ਼ਫਾ ਚੁਣੇ ਗਏ।ਬੈਸਟ ਸਟੂਡੈਂਟ ਤਰਨਵੀਰ ਸਿੰਘ ਅਤੇ ਵਧੀਆ ਸਹਿਯੋਗੀ ਵਿਦਿਆਰਥੀ ਦਾ ਐਵਾਰਡ ਉਦਿਤ ਗੁਪਤਾ ਨੂੰ ਦਿੱਤਾ ਗਿਆ।ਪਾਸ ਆਉਟ ਹੋਣ ਵਾਲੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਸਟਾਫ ਮੈਂਬਰਾਂ ਪ੍ਰੋ. ਜੇ.ਐਸ ਗਿੱਲ, ਪ੍ਰੋ. ਗੁਰਵਿੰਦਰ ਸਿੰਘ ਬਰਾੜ, ਮੈਡਮ ਮੀਨਾ ਗਿੱਲ ਮੈਡਮ ਦੀਪ ਸ਼ਿਖਾ ਗਰਗ, ਪ੍ਰੋ. ਹਰਸ਼ ਸ਼ਰਮਾ, ਪ੍ਰੋ. ਗੁਰਸਿਮਰਨਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਨੇ ਕਿਹਾ ਕਿ ਪ੍ਰੋਫੈਸਰ ਸਾਹਿਬਾਨ ਦੀ ਵਧੀਆ ਢੰਗ ਨਾਲ ਕਰਵਾਈ ਗਈ ਪੜਾਈ ਅਤੇ ਦਿੱਤੀ ਗਈ ਤਕਨੀਕੀ ਜਾਣਕਾਰੀ ਸਦਕਾ ਉਹ ਇਲੈਕਟ੍ਰੀਕਲ ਦਾ ਡਿਪਲੋਮਾ ਮੁਕੰਮਲ ਕਰਨ ਵਿੱਚ ਕਾਮਯਾਬ ਹੋਏ ਹਨ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਪੂਰੀ ਮਿਹਨਤ ਅਤੇ ਲਗਣ ਨਾਲ ਸਫਲਤਾ ਹਾਸਲ ਕਰਨਗੇ ਅਤੇ ਕਾਲਜ ਦਾ ਨਾਮ ਰੋਸ਼ਨ ਕਰਨਗੇ।