Saturday, September 21, 2024

ਪੈਨਸ਼ਨਰਾਂ ਦਾ ਸਰਕਾਰ ਪ੍ਰਤੀ ਭੜਕਿਆ ਗੁੱਸਾ, 8 ਨੂੰ ਸੱਦੀ ਮੀਟਿੰਗ

ਸ਼ਾਹਕੋਟ ਵਿੱਚ ਕਰਨਗੇ ਪਿੱਟ ਸਿਆਪਾ

ਸ਼ਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਪ੍ਰਵਾਨਾ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਨੇ ਪੰਜਾਬ ਦੀ ਕਾਂਗਰਸੀ ਸਰਕਾਰ ਨੂੰ ਲਲਕਾਰਾ ਮਾਰਦਿਆਂ ਚਿਤਾਵਨੀ ਦਿੱਤੀ ਕਿ ਜੇ ਗੱਲਬਾਤ ਲਈ ਤੁਰੰਤ ਸੱਦਾ ਪੱਤਰ ਨਾ ਭੇਜਿਆ ਤਾਂ ਸ਼ਾਹਕੋਟ ਦੇ ਜਿਮਨੀ ਵੋਟਾਂ ਸਮੇਂ ਲਗਾਤਾਰ ਭੁੱਖ ਹੜਤਾਲਾਂ ਕਰਕੇ, ਧਰਨੇ ਲਾ ਕੇ, ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਜਾਣਬੁੱਝ ਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ।22 ਮਾਰਚ ਨੂੰ ਮੋਹਾਲੀ ਵਿਖੇ ਇਸੇ ਮਕਸਦ ਲਈ ਰੋਸ ਰੈਲੀ ਕਰਕੇ ਰੋਸ ਮਾਰਚ ਕੀਤਾ ਸੀ, ਪਰ ਸਾਢੇ ਤਿੰਨ ਲੱਖ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ ਅਤੇ ਨੀਮ ਸਰਕਾਰੀ ਪੈਨਸ਼ਨਰਾਂ ਦੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਸਰਕਾਰ ਨੇ ਚੁੱਪ ਧਾਰ ਕੇ ਬੁੱਢੇ, ਬੀਮਾਰ ਪੈਨਸ਼ਰਾਂ ਤੇ ਜ਼ੁਲਮ ਢਾਹੁਣ ਦਾ ਤਹਇਆ ਕੀਤਾ ਜਾਪਦਾ ਹੈ, ਕਿਉਂਕਿ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ 1-1-17, 1-7-17, 1-1-18 ਤੋਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਅਤੇ ਪਿਛਲੇ 22 ਮਹੀਨਿਆਂ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ।24 ਮਾਰਚ 2018 ਨੂੰ ਉਪਰੋਕਤ ਮੰਗਾਂ ਦੀ ਪੂਰਤੀ ਲਈ ਨੋਟਿਸ ਭੇਜਿਆ ਅਤੇ 16 ਅਪ੍ਰੈਲ ਨੂੰ ਯਾਦ ਪੱਤਰ ਭੇਜਿਆ ਗਿਆ, ਪਰ ਸਭ ਕੁੱਝ ਨਦਾਰਦ ਸਾਬਤ ਹੋਇਆ।ਉਪਰੋਕਤ ਹਾਲਾਤ ਤੋਂ ਦੁਖੀ ਹੋ ਕੇ 8 ਮਈ ਨੂੰ ਲੁਧਿਆਣਾ ਵਿਖੇ ਮੀਟਿੰਗ ਕਰਕੇ ਸ਼ਾਹਕੋਟ ਵਿਖੇ ਤਿੱਖਾ ਸੰਘਰਸ਼ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।ਕਿਸੇ ਅਣਹੋਣੀ ਘਟਨਾ ਵਾਪਰਨ ਦੀ ਸਰਕਾਰ ਦੀ ਜਿੰਮੇਵਾਰੀ ਹੋਵੇਗੀ।ਜੇ ਫਿਰ ਵੀ ਬੁੱਢਿਆਂ ਨੂੰ ਅਣਗੋਲਿਆ ਕੀਤਾ ਗਿਆ ਤਾਂ ਵਜ਼ੀਰਾਂ ਦੀਆਂ ਕੋਠੀਆਂ ਦਾ ਘਿਰਾਓ ਕਰਨਾ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਮੰਗ ਹੈ ਕਿ ਤੁਰੰਤ ਗੱਲਬਾਤ ਲਈ ਸੱਦਾ ਪੱਤਰ ਭੇਜਿਆ ਜਾਵੇ ਤਾਂ ਜੋ ਤਣਾਓ ਦੂਰ ਹੋਵੇ ਅਤੇ ਇਨਸਾਫ਼ ਮਿਲ ਸਕੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply