Monday, July 14, 2025
Breaking News

ਸਵ: ਮਹਿਮਾ ਸਿੰਘ ਕੰਗ ਦੀ ਯਾਦ ’ਚ ਸਕੂਲੀ ਬੱਚਿਆਂ ਨੂੰ ਵਿੱਦਿਅਕ ਸਮੱਗਰੀ ਵੰਡੀ

PPN2005201803ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਬਾਨੀ, ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਟਰੇਡ ਯੂਨੀਅਨ ਅਧਿਆਪਕ ਆਗੂ ਸਵ: ਮਹਿਮਾ ਸਿੰਘ ਕੰਗ ਦੀ ਨੌਵੀਂ ਬਰਸੀ ਮੌਕੇ ਕੰਗ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਦੇ ਸਾਰੇ ਬੱਚਿਆਂ ਨੂੰ ਰਜਿਸਟਰ ਤੇ ਪੈਨ ਦਿੱਤੇ ਗਏ।ਸਵ: ਮਹਿਮਾ ਸਿੰਘ ਕੰਗ ਸਾਲ 2009 ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਚਲਾਣਾ ਕਰ ਗਏ ਸਨ।ਕੰਗ ਪਰਿਵਾਰ ਨੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਕਾਰਜ ਨੂੰ ਅੱਗੇ ਤੋਰਦੇ ਹੋਏ ਹਰੇਕ ਸਾਲ ਦੀ ਤਰ੍ਹਾਂ ਉਨ੍ਹਾਂ ਦੀ 9ਵੀਂ ਬਰਸੀ ਮੌਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਵਿੱਦਿਅਕ ਸਮੱਗਰੀ ਵੰਡੀ ਗਈ।ਸਕੂਲ ਇੰਚਾਰਜ ਮੈਡਮ ਨਵਕਿਰਨਜੀਤ ਕੌਰ ਨੇ ਕੰਗ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਹੋਰ ਉਤਸ਼ਾਹਿਤ ਕਰੇਗਾ। ਇਹੋ ਜਿਹੇ ਕਾਰਜ ਹੋਰ ਦਾਨੀ ਸੱਜਣਾਂ ਨੂੰ ਵੀ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਗਰੀਬ ਵਿਦਿਆਰਥੀਆਂ ਨੂੰ ਮਦਦ ਮਿਲਦੀ ਰਹੇ।ਵਿੱਦਿਅਕ ਸਮੱਗਰੀ ਵੰਡਣ ਮੌਕੇ ਜਰਨੈਲ ਕੌਰ ਕੰਗ ਸੁਪਤਨੀ ਮਹਿਮਾ ਸਿੰਘ ਕੰਗ, ਇੰਦਰਜੀਤ ਸਿੰਘ ਕੰਗ, ਰਾਜਿੰਦਰ ਕੌਰ ਕੰਗ, ਗੁਰਜਿੰਦਰ ਸਿੰਘ ਡੀ. ਪੀ.ਈ, ਮੈਡਮ ਊਸ਼ਾ ਰਾਣੀ, ਰਣਜੀਤ ਕੌਰ, ਅਮਨਦੀਪ ਕੌਰ, ਬਿਮਲਾ ਸ਼ਰਮਾ, ਸੰਦੀਪ ਕੌਰ, ਨਵਜੋਤ ਸਿੰਘ ਕੰਗ, ਅਕਾਸ਼ਦੀਪ ਸਿੰਘ ਕੰਗ ਅਤੇ ਜੈਸਿਕਾ ਕੰਗ ਹਾਜਰ ਸਨ।

 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply