ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਵਪਾਰੀ ਪ੍ਰੀਤਮ ਚੰਦ ਰਜੀਵ ਗਰਗ ਫਰਮ ਨੇ ਯੂਕੋਂ ਬੈਂਕ ਦਾ 50 ਲੱਖ ਦੇ ਲਗਭਗ ਕਰਜ ਦੇਣਾ ਸੀ।ਜਿਸ ਤਹਿਤ ਬੈਂਕ ਅਧਿਕਾਰੀ ਪੂਰੀ ਤਿਆਰੀ ਦੇ ਨਾਲ ਉਪਰੋਕਤ ਫਰਮ ਦੀ ਦੁਕਾਨ ਨੂੰ ਜਿੰਦਾ ਲਗਾਉਣ ਲਈ ਪਹੁੰਚੇ ਸਨ।ਦੁਕਾਨ ਦੇ ਅੱਗੇ ਪਹਿਲਾਂ ਤੋਂ ਹੀ ਤਿਆਰੀ ਵਿੱਢੀ ਬੈਠੇ ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਬੈਂਕ ਅਧਿਕਾਰੀਆਂ ਦੇ ਆੳਂੁਦੇ ਹੀ ਬੈਂਕ ਪ੍ਰਸ਼ਾਸ਼ਨ ਖਿਲਾਫ ਮੁਰਦਾਬਾਦ ਨਾਅਰੇਬਾਜ਼ੀ ਸੁਰੂ ਕਰ ਦਿੱਤੀ।ਜਿਸ ਕਾਰਨ ਇੱਕ ਬਾਰ ਪੁਲਿਸ ਪ੍ਰਸਾਸ਼ਨ ਦੀ ਹਾਜ਼ਰੀ ਵਿੱਚ ਮਹੌਲ ਤਨਾਅ ਪੂਰਨ ਹੋ ਗਿਆ।ਕਿਸਾਨ ਆਗੂ ਭੋਲਾ ਸਿੰਘ ਸਮਾਓ ਨੇ ਆਖਿਆ ਦੁਕਾਨ ਨੂੰ ਜ਼ਿੰਦਾ ਕਿਸੇ ਹਾਲਤ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ।ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਪ੍ਰਸਾਸ਼ਨ ਨੇ ਕੋਰੇ ਕਾਗਜ਼ ਤੇ ਫਰਮ ਦੇ ਮਾਲਕ ਤੋਂ ਲਿਖਤ ਕਰਵਾ ਲਈ ਕਿ ਉਹ ਦੁਕਾਨ ਨੂੰ ਵੇੇਚ ਕੇ ਬੇੈਂਕ ਦਾ ਕਰਜ ਉਤਾਰ ਦੇਵਾਗਾ।
ਇਸ ਮੌਕੇ ਕਰਨੈਲ ਸਿੰਘ ਖੀਵਾ, ਬਲਦੇਵ ਸਿੰਘ ਸਮਾਓ, ਗੁਰਜੀਤ ਸਿੰਘ ਫੌਜੀ, ਨਵਜੋਤ ਰੋਹੀ, ਅਮਰੀਕ ਸਿੰਘ, ਬੱਲਾ ਸਿੰਘ ਰੱਲਾ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਾਫੜੇ ਨੇ ਵੀ ਸੰਬੋਧਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …