Thursday, March 27, 2025

ਜਿਲੇ ਵਿੱਚ `ਚ ਦੂਜੇ ਅਤੇ ਸਕੂਲ `ਚ ਪਹਿਲੇ ਸਥਾਨ `ਤੇ ਰਿਹਾ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਅੰਕਿਤ ਤੁਲੀ

PPN2605201804ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਸੀ.ਬੀ.ਐਸ.ਈ ਬਾਹਰਵੀਂ ਦੇ ਐਲਾਨੇ ਨਤੀਜਿਆਂ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦਾ ਅੰਕਿਤ ਤੁਲੀ 98.2 ਫੀਸਦ ਅੰਕ ਲ਼ੈ ਕੇ ਸਕੂਲ ਵਿੱਚ ਪਹਿਲੇ ਤੇ ਅੰਮ੍ਰਿਤਸਰ ਜਿਲੇ ਵਿੱਚ ਦੂਜੇ ਸਥਾਨ `ਤੇ ਆਇਆ ਹੈ।ਗੌਰਵ ਅਗਰਵਾਲ ਨੇ 97.2 ਫੀਸਦ ਅੰਕਾਂ ਨਾਲ ਸਕੂਲ ਵਿੱਚ ਦੂਜਾ ਤੇ ਆਰੋਹੀ ਅਗਰਵਾਲ ਨੇ 96.2 ਫੀਸਦ ਅੰਕ ਹਾਸਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ 7 ਵਿਦਿਆਰਥੀਆਂ ਨੇ 95 ਫੀਸਦ ਅਤੇ 40 ਵਿਦਿਆਰਥੀਆਂ ਨੇ 90 ਫੀਸਦ ਅੰਕ ਪ੍ਰਾਪਤ ਕੀਤੇ ਹਨ।ਇਸੇ ਤਰਾਂ 27 ਵਿਦਿਆਰਥੀਆਂ ਨੇ ਸੰਗੀਤ ਵਿਸ਼ੇ `ਚ 100 ਅੰਕ, 10 ਨੇ ਅਰਥ ਸ਼ਾਸਤਰ `ਚ 100, 6 ਨੇ ਪੇਂਟਿੰਗ ਵਿੱਚ 100 ਅੰਕ ਹਾਸਲ ਕੀਤੇ ਹਨ।
    ਪ੍ਰਿੰਸੀਪਲ ਅੰਜਨਾ ਗੁਪਤਾ ਨੇ ਦੱਸਿਆ ਕਿ ਸੀ.ਬੀ.ਐਸ.ਈ ਬਾਹਰਵੀਂ ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 292 ਵਿਦਿਆਰਥੀਆਂ ਬੈਠੇ ਸਨ।ਉਨਾਂ ਨੇ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਫੁੱਲਾਂ ਦੇ ਸਿਹਰੇ ਪਾਏ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।ਇਸੇ ਦੌਰਾਨ ਡੀ.ਏ.ਵੀ ਪ੍ਰਬੰਧਕੀ ਸਮਿਤੀ ਦਿੱਲ਼ੀ ਦੇ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ, ਜੇ.ਪੀ.ਸ਼ੂਰ ਡਾਇਰੈਕਟਰ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਪ੍ਰਬੰਧਿਕਾ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply