Thursday, July 3, 2025
Breaking News

ਮੈਰੀਟੋਰੀਅਸ ਸਕੂਲ ਤੇ ਰੈਜੀਡੈਂਸ਼ਲ ਸਕੂਲਾਂ ਦੇ ਖਾਣੇ ਦੀ ਸਿਖਿਆ ਮੰਤਰੀ ਸੋਨੀ ਨੇ ਕੀਤੀ ਜਾਂਚ

ਸਰਕਾਰੀ ਅਤੇ ਰੈਜੀਡੈਂਸ਼ਲ ਸਕੂਲਾਂ ਵਿੱਚ ਛੁੱਟੀਆਂ 1 ਜੂਨ ਤੋਂ

PPN3005201819ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਦੂਜੀ ਵਾਰੀ ਅੰਮ੍ਰਿਤਸਰ ਮੈਰੀਟੋਰੀਅਸ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ।ਉਨ੍ਹਾਂ ਨੇ ਪਹਿਲੀ ਚੈਕਿੰਗ ਦੌਰਾਨ ਸਕੂਲ ਦੇ ਸਟਾਫ ਦੀ ਕਮੀ ਨੂੰ ਪੂਰਾ ਕਰਨ ਅਤੇ ਬੱਚਿਆਂ ਦੇ ਖਾਣੇ ਦੀ ਚੈਕਿੰਗ ਦੌਰਾਨ ਉਸ ਦੀ ਗੁਣਵੱਤਾ ਜਾਂਚਣ ਦੇ ਆਦੇਸ਼ ਦਿੱਤੇ ਸਨ। ਸੋਨੀ ਨੇ ਬੱਚਿਆਂ ਦੀ ਕਲਾਸਾਂ ਵਿੱਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨੇ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।ਬੱਚਿਆਂ ਨੇ ਖਾਣੇ ਦੀ ਗੁਣਵਤਾ ਅਤੇ ਪਾਣੀ ਦੀ ਘਾਟ ਤੋਂ ਜਾਣੂ ਕਰਾਇਆ।
ਸੋਨੀ ਨੇ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ ਦਾ ਨਿਰੀਖਣ ਕੀਤਾ ਅਤੇ ਅਸੰਤੁਸ਼ਟੀ ਜਾਹਿਰ ਕਰਦਿਆਂ ਜਿਲ੍ਹਾ ਸਿਖਿਆ ਅਫਸਰ ਅਤੇ ਸਕੂਲ ਪ੍ਰਿੰਸੀਪਲ ਨੂੰ ਕਮੇਟੀ ਦਾ ਗਠਨ ਕਰਨ ਕਰਨ ਦਾ ਹੁਕਮ ਦਿੱਤਾ।ਇਹ ਕਮੇਟੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ, ਦੁੱਧ ਅਤੇ ਪਾਣੀ ਦੇ ਸਬੰਧ ਵਿਚ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਰਿਪੋਰਟ ਕਰੇਗੀ।ਉਨ੍ਹਾਂ ਬੱਚਿਆਂ ਦੀ ਖਾਣੇ ਦੀ ਘਟੀਆ ਕੁਆਲਟੀ ਸ਼ਿਕਾਇਤ `ਤੇ ਸਬੰਧਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀ ਕੀਤਾ ਜਾਵੇਗਾ।ਸੋਨੀ ਨੇ ਵਾਰਡਨ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਰਾਤ ਦਾ ਖਾਣਾ 7.00 ਵਜੇ ਤੋਂ 8.00 ਵਜੇ ਤੱਕ ਦੇਣਾ ਯਕੀਨੀ ਬਣਾਇਆ ਜਾਵੇ।

PPN3005201818
ਜਿਲ੍ਹਾ ਸਿਖਿਆ ਅਫਸਰ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਮੰਤਰੀ ਨੂੰ ਗਰਮੀ ਦੀਆਂ ਛੁੱਟੀਆਂ ਦੀਆਂ ਵੱਖ-ਵੱਖ ਤਾਰੀਕਾਂ ਬਾਰੇ ਸੂਚਿਤ ਕੀਤਾ, ਜਿਸ ਕਾਰਨ ਰੈਜੀਡੈਂਸ਼ਲ ਸਕੂਲਾਂ ਵਿੱਚ ਸਰਕਾਰੀ ਅਧਿਆਪਕਾਂ ਨੂੰ 15 ਦਿਨ ਦੀ ਛੁੱਟੀ ਦੇ ਦਿੱਤੀ ਗਈ, ਜਿਸ ਲਈ ਤੁਰੰਤ ਸਿਖਿਆ ਵਿਭਾਗ ਦੇ ਸਕੱਤਰ ਨੂੰ ਗਰਮੀਆਂ ਦੀਆਂ ਛੁੱਟੀਆਂ ਸਰਕਾਰੀ ਸਕੂਲਾਂ ਅਤੇ ਰੈਜੀਡੈਂਸ਼ਲ ਸਕੂਲਾਂ ਵਿੱਚ ਇਕੱਠੇ 1 ਜੂਨ ਨੂੰ ਕਰਨ ਦੇ ਆਦੇਸ਼ ਦਿੱਤੇ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਿਹਤ ਅਤੇ ਸਿਖਿਆ ਨੂੰ ਮੋਹਰੀ ਰੱਖਿਆ ਹੈ। ੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਵਿਭਾਗਾਂ ਪ੍ਰਤੀ ਸਪੱਸ਼ਟ ਕਿਹਾ ਕਿ ਕਿਸੇ ਵੀ ਤਰਾਂ ਦੀ ਅਨੁਸਾਸ਼ਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਸਾਫ ਪਾਣੀ, ਪੌਸ਼ਿਟਕ ਭੋਜਨ ਅਤੇ ਗੁਣਵਤਾ ਦੀ ਸਿਖਿਆ ਮੁੱਖ ਅਧਿਕਾਰ ਹਨ।ਸੋਨੀ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁਲਣ ਉਪਰੰਤ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕਰ ਲਿਆ ਜਾਵੇਗਾ।
ਇਸ ਉਪਰੰਤ ਸੋਨੀ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖਾਸਾ ਦਾ ਵੀ ਦੌਰਾ ਕੀਤਾ ਅਤੇ ਸਕੂਲ ਦੇ ਸਟਾਫ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਨੇ ਸਕੂਲ ਦੀ ਇਮਾਰਤ ਦੀ ਪੁਨਰ ਸੁਰਜੀਤੀ ਅਤੇ ਪਾਣੀ ਦੇ ਕੂਲਰ ਦੇਣ ਲਈ ਵਿਭਾਗ ਨੂੰ ਹਦਾਇਤ ਕੀਤੀ।ਉਨ੍ਹਾਂ ਨੇ ਸਕੂਲ ਵਿੱਚ ਕਾਮਰਸ, ਅੰਗਰੇਜੀ ਲੈਕਚਰਾਰਾਂ ਅਤੇ ਇੱਕ ਸਪੋਰਟਸ ਟੀਚਰ ਦੀ ਕਮੀ ਨੂੰ ਪੂਰਾ ਕਰਨ ਲਈ ਜਿਲ੍ਹਾ ਸਿਖਿਆ ਅਫਸਰ ਨੂੰ ਨਿਰਦੇਸ਼ ਦਿੱਤੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply