ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਖੇਡ ਸ਼ੈਸ਼ਨ 2017-18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਦੇ ਲਈ ਪ੍ਰਾਪਤੀਆਂ ਭਰਿਆ ਰਿਹਾ ਹੈ।ਇਸ ਦੌਰਾਨ ਸਕੂਲ ਦੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਹਾਕੀ ਬਾਕਸਿੰਗ ਤੇ ਥ੍ਰੋ-ਬਾਲ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਛੁੱਟੀਆਂ ਤੋਂ ਬਾਅਦ ਵਾਪਿਸ ਪਰਤੇ ਇਹਨ੍ਹਾਂ ਖਿਡਾਰੀਆਂ ਦਾ ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਤੇ ਹੋਰ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਿੰਸੀਪਲ ਕੰਵਲਜੀਤ ਸਿੰਘ ਨੇ ਦੱਸਿਆ ਕਿ ਡੀ.ਪੀ.ਈ ਸੁਖਵਿੰਦਰ ਕੌਰ ਦੀ ਅਗਵਾਈ `ਚ ਅੰਡਰ-17 ਸਾਲ ਉਮਰ ਵਰਗ ਦੀ ਹਾਕੀ ਪ੍ਰਤੀਯੋਗਤਾ ਵਿੱਚ ਉਹਨ੍ਹਾਂ ਦੀ ਟੀਮ ਨੇ ਦੂਸਰੀ ਪੁਜੀਸ਼ਨ ਹਾਂਸਲ ਕਰਨ ਦੇ ਨਾਲ-ਨਾਲ 6 ਲੜਕੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ ਲਈ ਰਾਹ ਪੱਧਰਾ ਕੀਤਾ।ਅੰਡਰ-19 ਸਾਲ ਲੜਕੀਆਂ ਦੇ ਥ੍ਰੋ-ਬਾਲ ਮੁਕਾਬਲੇ ਵਿੱਚ ਉਨ੍ਹਾਂ ਦੇ ਸਕੂਲ ਦੀ ਟੀਮ ਉੱਪ ਜੇਤੂ ਬਣੀ।ਅੰਡਰ-14 ਸਾਲ ਲੜਕੀਆਂ ਦੇ ਬਾਕਸਿੰਗ ਮੁਕਾਬਲੇ ਤੇ ਪੁਰਸ਼ਾਂ ਦੇ ਵਰਗ ਵਿੱਚ ਉੱਪ ਜੇਤੂ ਰਿਹਾ।ਡੀ.ਪੀ.ਈ ਸੁਖਵਿੰਦਰ ਕੋਰ ਨੇ ਦੱਸਿਆ ਕਿ ਹੁਣ ਦੋਨ੍ਹਾਂ ਵਰਗਾਂ ਦੇ ਵਿੱਚ ਉਨ੍ਹਾਂ ਦੇ ਸਕੂਲ ਦੀਆਂ ਵਾਲੀਬਾਲ ਤੇ ਗਤਕਾ ਟੀਮਾਂ ਵੀ ਸ਼ਮੂਲੀਅਤ ਕਰਨਗੀਆਂ।ਉਨ੍ਹਾਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਦੇ ਵੱਲੋਂ ਆਪਣੇ ਪੱਧਰ ਤੇ ਸਰਕਾਰੀ ਤੇ ਗੈਰ ਸਰਕਾਰੀ ਉਪਰਾਲੇ ਕਰਕੇ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਤੇ ਖੇਡ ਸਮੱਗਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਮਾਹਿਰ ਕੋਚਾਂ ਦੇ ਵੱਲੋਂ ਖਿਡਾਰੀਆਂ ਨੂੰ ਦਿਨ-ਰਾਤ ਸਖਤ ਅਭਿਆਸ ਕਰਵਾਇਆ ਜਾ ਰਿਹਾ ਹੈ।ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਦੇ ਸਕੂਲ ਦੇ ਖਿਡਾਰੀ ਹਾਕੀ, ਵਾਲੀਬਾਲ, ਬਾਕਸਿੰਗ, ਗਤਕਾ ਤੇ ਥ੍ਰੋ-ਬਾਲ ਖੇਡਾਂ ਦੇ ਵਿੱਚ ਆਪਣੀ ਤਾਂਘ ਜਮਾਉਣਗੇ।ਇਸ ਮੌਕੇ ਮੈਡਮ ਰੁਪਿੰਦਰ ਕੌਰ, ਦੁਰਲੱਭ ਕੌਰ, ਰਾਕੇਸ਼ ਕੁਮਾਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …