Monday, December 23, 2024

ਪਿੰਡ ਮਹਿਤਾ ਦੇ ਕਿਸਾਨਾਂ ਨੇ ਘੇਰਿਆ ਬਿਜਲੀ ਗਰਿੱਡ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਮਹਿਤਾ ਦੇ ਕਿਸਾਨਾਂ ਵਲੋਂ ਮਹਿਤਾ ਦੇ ਗਰਿੱਡ ਸਾਹਮਣੇ ਧਰਨਾ ਦੇ ਕੇ ਸੰਗਤ ਬਲਾਕ ਦੇ PPN0707201804ਐਸ.ਡੀ.ਓ ਅਤੇ ਜੇ.ਈ ਖਿਲਾਫ਼ ਨਾਅਰੇਬਾਜੀ ਕਰਕੇ ਰੋਸ਼ ਜਤਾਇਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਕਤ ਅਧਿਕਾਰੀਆਂ ਵਲੋਂ ਮੋਟਰਾਂ ਦੀ ਸਪਲਾਈ ’ਤੇ ਬੇਲੋੜੇ ਕੱਟ ਲਗਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆ ਝੋਨੇ ਦੀਆ ਫਸਲਾਂ ਬਰਬਾਦ ਹੋ ਰਹੀਆਂ ਹਨ। ਜਾਣਕਾਰੀ ਦਿੰਦਿਆਂ ਕਿਸਾਨ ਮਲਕੀਤ ਸਿੰਘ, ਦਰਸ਼ਨ ਸਿੰਘ ਅਤੇ ਭਗਵਾਨ ਸਿੰਘ ਨੇ ਕਿਹਾ ਕਿ ਇਕ ਪਾਸੇ ਬਿਜਲੀ ਮੰਤਰੀ ਅਤੇ ਪਾਵਰਕਾਮ ਦੇ ਚੇਅਰਮੈਨ ਵਲੋਂ ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ ਵਿਚ ਕੋਈ ਮੁਸ਼ਕਿਲ ਨਾ ਆਉਣ ਦੇਣ ਦੇ ਬਿਆਨ ਦਿੱਤੇ ਜਾ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਪਾਵਰਕਾਮ ਦੇ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਅਣਗੌਲਿਆ ਕਰ ਰਹੇ ਹਨ।ਕਿਸਾਨਾਂ ਨੂੰ 8 ਘੰਟੇ ਮੋਟਰਾਂ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਡੀਜਲ ’ਤੇ ਖਰਚ ਕਰਨਾ ਪੈ ਰਿਹਾ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਮਹਿਤਾ ਦੇ ਜੇ.ਈ ਵਲੋਂ ਜਾਣ ਬੁੱਝ ਕੇ ਉਨ੍ਹਾਂ ਦੇ ਇਲਾਕੇ ਦੀਆ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਕੀਤੀ ਜਾ ਰਹੀ ਹੈ। ਲੰਮਾਂ ਸਮਾਂ ਮੋਟਰਾਂ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਵੀ ਉਸ ਨੂੰ ਚਾਲੂ ਨਹੀ ਕੀਤਾ ਜਾਂਦਾ।ਜਦੋਂ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਐਸ.ਡੀ.ਓ.ਸੰਗਤ ਨੂੰ ਕਰਨੀ ਚਾਹੀ ਤਾਂ ਉਨ੍ਹਾ ਵਲੋਂ ਆਪਣੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ।ਇਸ ਤੋਂ ਬਾਅਦ ਕਿਸਾਨਾਂ ਵਲੋਂ ਇਕੱਠੇ ਹੋ ਕਿ ਮਹਿਤਾ ਦੇ ਗਰਿੱਡ ਸਾਹਮਣੇ ਧਰਨਾ ਦੇ ਕਿ ਉਕਤ ਅਧਿਕਾਰੀਆਂ ਖਿਲਾਫ਼ ਨਾਅਰੇਬਾਜੀ ਕਰਨੀ ਸ਼ੁਰੂੁ ਕਰ ਦਿੱਤੀ।ਮਾਮਲਾ ਵਧਦਾ ਵੇਖ ਸੰਗਤ ਦੇ ਐਸ.ਡੀ.ਓ.ਵਲੋਂ ਮੌਕੇ ‘ਤੇ ਪਹੰੁਚ ਕੇ ਕਿਸਾਨਾਂ ਨੂੰ ਸ਼ਾਤ ਕਰਵਾਇਆ।
ਇਸ ਮੌਕੇ ਗੁਰਦੀਪ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਦੀਪਾ, ਸੁਖਵੰਤ ਸਿੰਘ, ਲਾਭ ਸਿੰਘ, ਬਲਜੀਤ ਸਿੰਘ ਚਹਿਲ, ਸੁਖਜਿੰਦਰ ਸਿੰਘ, ਜਸਵੀਰ ਸਿੰਘ, ਬਖਸ਼ੀਸ ਸਿੰਘ, ਬਲਜੀਤ ਸਿੰਘ ਸਿੱਧੂ ਅਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ।
ਇਸ ਸਬੰਧੀ ਬਲਜਿੰਦਰ ਸਿੰਘ ਐਸ.ਡੀ.ਓ ਦਾ ਕਹਿਣਾ ਹੈ ਕਿ ‘‘ਉਕਤ ਦੋਸ਼ ਬੇਬੁਨਿਆਦ ਹਨ ਬੀਤੀ ਰਾਤ ਫੀਡਰ ਬੰਦ ਹੋਣ ਕਾਰਨ ਸਪਲਾਈ ਬੰਦ ਕੀਤੀ ਗਈ ਸੀ, ਪ੍ਰੰਤੂ ਸਵੇਰੇ ਸਪਲਾਈ ਚਾਲੂ ਕਰ ਦਿੱਤੀ ਗਈ ਹੈ, ਕਿਸਾਨਾਂ ਦੀ ਗੱਲ ਨਾ ਸੁਣਨ ਵਾਲੀ ਕੋਈ ਗੱਲ ਨਹੀ ਹੈ’’।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply