Saturday, August 2, 2025
Breaking News

ਅੰਮ੍ਰਿਤਸਰ ਜਿਲ੍ਹੇ `ਚ ਜਨਸੰਖਿਆ ਪੰਦਰਵਾੜਾ 11 ਜੁਲਾਈ ਤੋਂ

PPN0907201807ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਵੱਧ ਰਹੀ ਅਬਾਦੀ ਦੀਆਂ ਸਮੱਸਿਆਵਾਂ ਤੇ ਇਸ ਨੂੰ ਕੰਟਰੋਲ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਅੰਮ੍ਰਿਤਸਰ ਵਿਚ 11 ਜੁਲਾਈ ਤੋਂ ਜਨਸੰਖਿਆ ਪੰਦਰਵਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਇਹ ਫੈਸਲਾ ਦਫਤਰ ਸਿਵਲ ਸਰਜਨ ਵਿਖੇ ਅੱਜ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿਚ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਅਗਵਾਈ ਹੇਠ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਲੇਡੀ ਹੈਲਥ ਵਰਕਰਜ਼ ਦੀ ਹੋਈ ਮੀਟਿੰਗ ਵਿਚ ਲਿਆ ਗਿਆ।
        ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ 11 ਜੁਲਾਈ 1987 ਨੂੰ ਜਦੋਂ ਪੂਰੇ ਵਿਸ਼ਵ ਦੀ ਆਬਾਦੀ 5 ਅਰਬ ਤੋਂ ਵੱਧ ਗਈ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ 11 ਜੁਲਾਈ ਨੂੰ ਹਰ ਸਾਲ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਂਦਾ ਹੈ।ਇਹ ਉਪਰਾਲਾ ਇਸ ਵੱਧਦੀ ਆਬਾਦੀ ਨੂੰ ਠੱਲ ਪਾਊਣ ਲਈ ਸਾਰੇ ਹੀ ਸੰਸਾਰ ਵਿਚ ਯਤਨਸ਼ੀਲ ਉਪਰਾਲੇ ਦੇ ਰੂਪ ਵਿਚ ਕੀਤਾ ਜਾਂਦਾ ਹੈ।ਉਨਾਂ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਹਦਾਇਤ ਕੀਤੀ ਕਿ ਵੱਧਦੀ ਅਬਾਦੀ ਦੀਆਂ ਸਮੱਸਿਆਵਾਂ ਤੋਂ ਦੇਸ਼ ਦੇ ਹੇਰ ਨਾਗਰਿਕ ਨੂੰ ਜਾਣੂ ਕਰਵਾਉਣ ਦੀ ਲੋੜ ਹੈ ਅਤੇ ਜਾਗਰੂਕਤਾ ਹੀ ਇਕੋ-ਇਕ ਇਸ ਵੱਡੇ ਮੁੱਦੇ ਦਾ ਹੱਲ ਹੈ।ਉਨਾਂ ਕਿਹਾ ਕਿ 27 ਜੂਨ ਤੋਂ 10 ਜੁਲਾਈ ਤੱਕ ਜਿਲ੍ਹੇ ਵਿਚ ਅਬਾਦੀ ਮੋਬਲਾਈਜੇਸ਼ਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮਗਰੋਂ 11 ਜੁਲਾਈ ਤੋਂ 24 ਜੁਲਾਈ ਤੱਕ ਜਨ ਸੰਖਿਆ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਤਹਿਤ ਅਬਾਦੀ ’ਤੇ ਕਾਬੂ ਪਾਉਣ ਲਈ ਪਰਿਵਾਰ ਭਲਾਈ ਦੇ ਪੱਕੇ ਅਤੇ ਕੱਚੇ ਤਰੀਕਿਆਂ ਬਾਰੇ ਕੈਂਪ ਲਗਾਏ ਜਾਣਗੇ ਅਤੇ ਜਿਸ ਰਾਹੀ ਲੋਕਾਂ ਨੂੰ ਉਹਨਾਂ ਦੀ ਪਸੰਦ ਦੇ ਅਧਾਰ’ ਤੇ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ’ਤੇ ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਆਰੁਸ਼ ਭੱਲਾ ਵੀ ਮੋਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply