Tuesday, July 29, 2025
Breaking News

ਫਾਜ਼ਿਲਕਾ ਪ੍ਰੈਸ ਕਲੱਬ ਨੇ ਮਨਾਇਆ ਆਜ਼ਾਦੀ ਦਿਹਾੜਾ 

PPN17081408
ਫਾਜ਼ਿਲਕਾ, 17  ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਪ੍ਰੈਸ ਕਲੱਬ ਵੱਲੋਂ ਆਜ਼ਾਦੀ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਆਜ਼ਾਦੀ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਮੁਕਤੀ ਹਾਸਲ ਕਰ ਲਈ ਪਰ ਵਰਤਮਾਨ ਸਮੇਂ ਵਿਚ ਸਾਨੂੰ ਕਈ ਬੁਰਾਈਆਂ ਤੋਂ ਵੀ ਨਿਜ਼ਾਤ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਡਾ. ਅਮਰ ਲਾਲ ਬਾਘਲਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸਰਪ੍ਰਸਤ ਹਰਸ਼ਰਨ ਸਿੰਘ ਬੇਦੀ, ਲੀਲਾਧਰ ਸ਼ਰਮਾ, ਜਨਰਲ ਸਕੱਤਰ ਜਲੇਸ਼ ਠੱਠਈ, ਅਸ਼ੋਕ ਕਾਮਰਾ, ਡਾ. ਕਪਿਲ ਤ੍ਰਿੱਖਾ, ਰਣਜੀਤ ਸਿੰਘ, ਪ੍ਰੇਮ ਦੂਮੜਾ, ਗੁਲਸ਼ਨ ਅਨੇਜਾ, ਮਨਦੀਪ ਕੰਬੋਜ, ਰਿਤੀਸ਼ ਕੁੱਕੜ, ਨਰਾਇਣ ਧਮੀਜਾ, ਹਰਦੇਵ ਕੰਬੋਜ, ਮਨਪ੍ਰੀਤ ਸਿੰਘ ਸੈਣੀ, ਸੰਦੀਪ ਅਬਰੋਲ ਤੋਂ ਇਲਾਵਾ ਪ੍ਰਿੰਸੀਪਲ ਅਸ਼ੋਕ ਚੁਚਰਾ, ਵਾਇਸ ਪ੍ਰਿੰਸੀਪਲ ਵਿਜੈ ਮੋਂਗਾ, ਪੁਰਸ਼ੋਤਮ ਜੁਨੇਜਾ, ਸਹਿਜਪਾਲ ਸਿੰਘ, ਪੰਕਜ਼ ਕੰਬੋਜ ਸਹਾਇਕ ਜ਼ਿਲ੍ਹਾ ਖੇਡ ਅਫ਼ਸਰ ਆਦਿ ਵੀ ਹਾਜਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply