Tuesday, May 21, 2024

ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਵਾਰਡ ਨੰਬਰ 13 ਦੇ ਵਾਸੀਆਂ ਨੇ ਲਾਏ ਪੌਦੇ

PPN2407201817ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਗਰ ਨਿਗਮ ਦੀ ਵਾਰਡ ਨੰਬਰ 13 ਦੇ ਇਲਾਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ, ਸ੍ਰੀ ਗੁਰੂ ਰਾਮ ਦਾਸ ਐਵੀਨਿਊ ਮਜੀਠਾ ਰੋਡ ਵਿਚ ਭਾਜਪਾ ਵਰਕਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਔਰਤਾਂ ਤੇ ਪੁਰਸ਼ਾਂ ਵੱਲੋਂ ਮਿਲ ਕੇ ਪਾਰਕਾਂ, ਖਾਲੀ ਪਲਾਟਾਂ, ਸੜਕਾਂ ਤੇ ਬਜ਼ਾਰਾਂ ਕਿਨਾਰੇ ਦਰਜਨਾਂ ਪੌਦੇ ਲਗਾਏ ਗਏ।
    ਇਸ ਸਮੇਂ ਵਾਰਡ ਇੰਚਾਰਜ ਲਵਲੀਨ ਵੜੈਚ, ਡਾ. ਦਲਜੀਤ ਸਿੰਘ ਅਰੋੜਾ, ਸੁਸ਼ੀਲ ਸ਼ਰਮਾ, ਪਵਨ ਸ਼ਰਮਾ, ਮਾਸਟਰ ਮਾਨ ਚੰਦ ਨੇ ਕਿਹਾ ਕਿ ਜ਼ਮੀਨ ਦੇ ਹੇਠਾਂ ਦਿਨੋ ਦਿਨ ਡਿੱਗਦਾ ਪਾਣੀ ਦਾ ਮਿਆਰ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਕਾਫੀ ਦਿੱਕਤਾਂ ਪੈਦਾ ਕਰੇਗਾ।ਇਸੇ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਗੁਰੂ ਨਗਰੀ ਦੇ ਵਾਸੀਆਂ ਨੂੰ ਵੀ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆਂ ਰੱਖਣ ਲਈ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਤੇ ਪਾਣੀ ਦੀ ਬੱਚਤ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਚਾਹੀਦਾ ਹੈ।ਲਵਲੀਨ ਵੜੈਚ ਨੇ ਦੱਸਿਆ ਕਿ ਵਾਰਡ ਨੰਬਰ 13 ਦੇ ਇਲਾਕੇ ਦੀ ਸਫਾਈ ਤੇ ਪੌਦੇ ਲਗਾਉਣ ਵਿੱਚ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ (ਰਜਿ:), ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੋਸਾਇਟੀ, ਹਿਮਜਨ ਏਕਤਾ ਮੰਚ ਅਤੇ ਏਕਨੂਰ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਆਪਣਾ ਭਰਵਾਂ ਸਹਿਯੋਗ ਦਿੱਤਾ ਹੈ।
    ਇਸ ਮੌਕੇ ਡਿੰਪਲ ਸ਼ਰਮਾ, ਅਰਵਿੰਦਰ ਵੜੈਚ, ਦੀਕਸ਼ਤ ਗੋਸਾਈਂ, ਅਵਤਾਰ ਸਿੰਘ, ਰਜਨੀ ਸ਼ਰਮਾ, ਰਸ਼ਮੀ ਸ਼ਰਮਾ, ਸੁਮਨ, ਰੋਸ਼ਨ ਲਾਲ, ਵਿਨੋਦ ਕੁਮਾਰ, ਪੁਨੀਤ ਸ਼ਰਮਾ, ਸੁਨੀਲ ਜੁਲਕਾ, ਰੂਪਾ, ਜਤਿੰਦਰ, ਲਵਪ੍ਰੀਤ ਸਾਹਿਬ, ਜਿਵਜੋਤ ਸਿੰਘ ਖਾਲਸਾ, ਜਗਦੇਵ, ਅਜੇ ਸ਼ਰਮਾ, ਬਿਸ਼ੰਬਰ ਦਾਸ, ਰਜੀਵ ਸ਼ਰਮਾ, ਮਾਨਵ ਸ਼ਰਮਾ, ਵੀਨਾ ਸ਼ਰਮਾ, ਸੋਮ ਦੱਤ, ਰੋਹਿਤ ਸ਼ਰਮਾ, ਰਮਨ ਕੁਮਾਰ, ਰਾਜ ਕੁਮਾਰ ਆਦਿ ਨੇ ਪੌਦੇ ਲਗਾਉਣ ਵਿੱਚ ਅਹਿਮ ਯੋਗਦਾਨ ਪਾਇਆ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply