Wednesday, May 22, 2024

ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਲੋਕ ਸੰਘਰਸ਼ ਕਮੇਟੀ ਦਾ ਵਫਦ ਐਸ.ਡੀ.ਐਮ ਨੂੰ ਮਿਲਿਆ

ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਸ਼ਹਿਰ ’ਚ ਗੰਦੇ ਪਾਣੀ ਦੇ ਨਿਕਾਸ ਗਲੀਆਂ/ਨਾਲੀਆਂ ਪੱਕੀਆਂ ਕਰਨ, ਸਟਰੀਟ ਲਾਈਟਾਂ ਚਾਲੂ ਕਰਨ, ਟੁੱਟੀਆਂ, ਭੱਜੀਆਂ, ਡੂੰਘੇ ਟੋਏ ਵਾਲੀਆਂ ਸੜ੍ਹਕਾਂ ਖੰਨਾ ਰੋਡ ਸਮਰਾਲਾ, ਚਾਵਾ ਰੋਡ ਸਮਰਾਲਾ ਅਤੇ ਪਪੜੌਦੀ ਰੋਡ (ਦਾਣਾ ਮੰਡੀ, ਸਟੇਸ਼ਨ ਰੋਡ), ਸ਼ਹਿਰ ’ਚ ਸਫਾਈ ਦੇ ਪ੍ਰਬੰਧ ਆਦਿ ਮੰਗਾਂ/ਮਸਲਿਆਂ ਨੂੰ ਲੈ ਕੇ ਸਿਕੰਦਰ ਸਿੰਘ ਕਨਵੀਨਰ ਅਤੇ ਕੁਲਵੰਤ ਸਿੰਘ ਤਰਕ ਕੋ-ਕਨਵੀਨਰ ਦੀ ਅਗਵਾਈ ’ਚ ਐਸ.ਡੀ.ਐਮ ਸਮਰਾਲਾ ਨੂੰ ਵਫਦ ਮਿਲਿਆ।ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀ ਅਤੇ ਪ੍ਰਧਾਨ ਨੂੰ ਵਾਰ-ਵਾਰ ਮਿਲਣ ਤੇ ਵੀ ਕਈ ਛੋਟੇ ਮਸਲੇ ਵੀ ਹੱਲ ਨਹੀਂ ਹੋਏ, ਜਦਕਿ ਜਥੇਬੰਦੀ ਵੱਲੋਂ ਪ੍ਰਸ਼ਾਸਨ, ਸਬੰਧਿਤ ਅਧਿਕਾਰੀਆਂ ਅਤੇ ਵੱਖ-ਵੱਖ ਸਮੇਂ ਹੋਂਦ ’ਚ ਆਈਆਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਵੀ ਸਮਰਾਲਾ ਸ਼ਹਿਰ ਤੇ ਇਲਾਕੇ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।ਗੰਦੇ ਪਾਣੀ ਦੇ ਨਿਕਾਸ ਲਈ ਅਧੂਰੇ ਪਏ ਸੀਵਰੇਜ਼ ਨੂੰ ਹੁਣ ਤੱਕ ਪਿਛਲੇ ਪੰਦਰਾਂ, ਸੋਲਾਂ ਸਾਲਾਂ ਤੋਂ ਚਾਲੂ ਨਹੀਂ ਕੀਤਾ ਗਿਆ। ਬਰਸਾਤਾਂ ਦੇ ਦਿਨਾਂ ’ਚ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਵੜ੍ਹਨ ਕਰਕੇ ਨਾਮਰਾਦ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।ਇਸੇ ਤਰ੍ਹਾਂ ਵਾਰਡ ਨੰ. 1 (ਹੁਣ 8) ’ਚ ਅਧੂਰੀ ਪਈ ਗਲੀ ਵਿੱਚ ਇੰਟਰਲਾਕ ਇੱਟਾਂ ਵੀ ਨਹੀਂ ਲਗਾਈਆਂ ਗਈਆਂ। ਜਦਕਿ ਇਸ ਨਾਲ ਸਬੰਧਿਤ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਵੀ ਹੁਣ ਤੱਕ ਲਾਰੇ ਲਾ ਕੇ ਡੰਗ ਟਪਾਈ ਕੀਤੀ ਗਈ, ਨਾ ਹੀ ਖੰਨਾ ਸਮਰਾਲਾ ਰੋਡ ਤੇ ਚਾਵਾ ਸਮਰਾਲਾ ਰੋਡ ਜਿਸ ਵਿੱਚ ਗੋਡੇ-ਗੋਡੇ ਡੂੰਘੇ ਟੋਏ ਪਏ ਹਨ, ਪ੍ਰੀਮਿਕਸ ਪਾਉਣ ਦਾ ਕੰਮ ਚਾਲੂ ਕੀਤਾ ਗਿਆ।ਪਿੰਡਾਂ ਦੀਆਂ ਲਿੰਕ ਸੜ੍ਹਕਾਂ ਸਬੰਧੀ ਜਿਹੜੀ 43 ਕਰੋੜ ਰੁਪਏ ਦੀ ਗਰਾਂਟ ਆਈ ਹੈ, ਉਹ ਵੀ ਇੱਕ ਦੋ ਲਿੰਕ ਸੜਕਾਂ ਨੂੰ ਛੱਡਕੇ ਬਾਕੀ ਉਸੇ ਤਰ੍ਹਾਂ ਪਈਆਂ ਹਨ ਜਦਕਿ ਆਏ ਰੋਜ਼ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ।ਆਗੂਆਂ ਨੇ ਐਸ.ਡੀ.ਐਮ ਸਮਰਾਲਾ ਨੂੰ ਦੱਸਿਆ ਕਿ ਜਿਹੜੀਆਂ ਲਿੰਕ ਸੜ੍ਹਕਾਂ ਬਣ ਵੀ ਰਹੀਆਂ ਹਨ।ਉਹਨਾਂ ਵਿੱਚ ਲਗਾਈਆਂ ਜਾਣ ਵਾਲੀਆਂ ਇੱਟਾ ਅਬਲ ਨਹੀਂ ਜਾਪਦੀਆਂ। ਕੰਮ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ।ਪੈਸੇ ਦੀ ਦੁਰਵਰਤੋ ਰੋਕਣ ਲਈ ਚੱਲ ਰਹੇ ਲਿੰਕ ਸੜਕਾਂ ਦੇ ਕੰਮ ਦੀ ਨਿਗਰਾਨੀ ਰੱਖਣ ਦੀ ਲੋੜ ਹੈ।ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਸਬੰਧੀ ਲਗਾਤਾਰ ਸੰਘਰਸ਼ ਕਰਦੀ ਆ ਰਹੀ ਤੇ ਸਬੰਧਿਤ ਅਧਿਕਾਰੀਆਂ ਨੂੰ ਵਫਦ ਮਿਲਦੀ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸ਼ਹਿਰ ਦੇ ਵਿਕਾਸ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।ਐਸ.ਡੀ.ਐਮ ਸਮਰਾਲਾ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਇਹਨਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਯਤਨਸ਼ੀਲ ਹੋਣਗੇ।ਵਫਦ ’ਚ ਬੀ.ਕੇ.ਯੂ (ਏਕਤਾ) ਉਗਰਾਹਾਂ ਦੇ ਆਗੂ ਕੁਲਦੀਪ ਸਿੰਘ ਗਰੇਵਾਲ, ਮੁਲਾਜਮ ਆਗੂ ਦਲੀਪ ਸਿੰਘ ਤੇ ਹੋਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਵਫਦ ਨੇ ਦੱਸਿਆ ਕਿ ਪਹਿਲਾਂ ਵੀ ਜਥੇਬੰਦੀ ਨੇ ਸੰਘਰਸ਼ ਕਰਕੇ ਖੰਨਾ ਰੋਡ ਤੇ ਚੁੰਗੀ ਤੱਕ ਇੰਟਰਲਾਕ ਇੱਟਾਂ ਲਗਵਾਈਆਂ ਸਨ।ਅਗਰ ਕੈਪਟਨ ਦੀ ਕਾਂਗਰਸ ਸਰਕਾਰ ਤੇ ਪ੍ਰਸ਼ਾਸਨ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਕਰੇਗੀ ਤਾਂ ਜਥੇਬੰਦੀ ਸਮੁੱਚੇ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੂੰ ਨਾਲ ਲ ੈਕੇ ਅਗਲਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਵੇਗੀ। 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply