ਸਮਰਾਲਾ, 24 ਫਰਵਰੀ (ਪੱਤਰ ਪ੍ਰੇਰਕ)- ਸਮਰਾਲੇ ਇਲਾਕੇ ਦੇ ਉਭਰ ਰਹੇ ਪੰਜਾਬੀ ਲੇਖਕ ਅਤੇ ਗੀਤਕਾਰ ਲੀਲ ਦਿਆਲਪੁਰੀ 28 ਫਰਵਰੀ ਨੂੰ ਸ਼ਾਮ 4-00 ਵਜੇ ਜਲੰਧਰ ਦੂਰਦਰਸ਼ਨ ਵੱਲੋਂ ਪੇਸ਼ ਕੀਤੇ ਜਾ ਰਹੇ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਨਗੇ। ਲੀਲ ਦਿਆਲਪੁਰੀ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਆਏ ਸੱਤ ਕਵੀ ਭਾਗ ਲੈ ਰਹੇ ਹਨ, ਉਸ ਦੁਆਰਾ ‘ਹੜ ਨਸ਼ਿਆਂ ਦਾ ਆ ਗਿਆ…’ ਗੀਤ ਪੇਸ਼ ਕੀਤਾ ਜਾਵੇਗਾ। ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਲੀਲ ਦਿਆਲਪੁਰੀ ਨੂੰ ਇਸ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਲੀਲ ਦਿਆਲਪੁਰੀ ਇੱਕ ਲੱਤ ਤੋਂ ਅਪਾਹਜ ਹੋਣ ਦੇ ਬਾਵਜੂਦ ਸਭਾ ਦਾ ਇੱਕ ਸਰਗਰਮ ਤੇ ਮਿਹਨਤੀ ਵਰਕਰ ਹੈ ਅਤੇ ਸਮਰਾਲਾ ਇਲਾਕੇ ਨੂੰ ਇਸ ਗੀਤਕਾਰ ਤੇ ਬਹੁਤ ਮਾਣ ਤੇ ਉਮੀਦਾਂ ਹਨ।
Check Also
ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ
ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …