ਇੱਕ ਰੀਝ ਬੜੀ ਪੁਰਾਣੀ ਆ, ਨਾ ਮਨੋਂ ਇਹ ਕਹਾਣੀ ਆ,
ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ,
ਇੱਥੇ ਮੰਦਿਰ, ਗਿਰਜੇ, ਗੁਰਦੁਆਰੇ,
ਮਸਜਿਦ ਵੀ ਨੇ ਚਾਰ ਚੁਫਾਰੇ,
ਮਨ ਹੀ ਤਨ ਦਾ ਹਾਣੀ ਆ,
ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ,
ਇਹ ਜਾਤ ਪਾਤ ਹੈ ਖੇਡ ਮਿੱਤਰੋ,
ਇੱਥੇ ਦਿਲਾਂ ਦੇ ਹੁੰਦੇ ਮੇਲ ਮਿੱਤਰੋ,
ਸਭ ਨੇ ਆਪੋ ਆਪਣੀ ਖਾਣੀ ਆ,
ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ,
——————
ਇੱਕ ਹੱਸਦੀ ਸੂਰਤ ਬਣ ਮਿੱਤਰਾ,
ਇੱਕ ਮਿੱਟੀ ਮੂਰਤ ਬਣ ਮਿੱਤਰਾ,
ਝੂਠਾ ਹਿੱਕ ਨੂੰ ਖੜ੍ਹਾ ਤਾਣੀ ਆ,
ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ,
——————
ਸੁਪਨੇ ਤੋਂ ਨਜ਼ਰਾਂ ਫੇਰ ਮਿੱਤਰਾ,
ਨਾ ਅੱਖਾਂ ਚੋਂ ਹੰਝੂ ਕੇਰ ਮਿੱਤਰਾ,
”ਭੱਟ” ਦੁੱਖਾਂ ਵਿਚ ਸੁੱਖ ਬਾਣੀ ਆ,
ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ,

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰਰ- 9914062205
Punjab Post Daily Online Newspaper & Print Media