Wednesday, February 25, 2026

ਗੁਆਚਦਾ ਵਿਰਸਾ

ਚਰਖੇ `ਤੇ ਤੰਦ ਪਾਉਣਾ ਹੁਣ ਮੁਟਿਆਰਾਂ ਭੁੱਲ ਗਈਆਂ,
ਵਿਰਸਾ ਭੁੱਲਾ ਪੰਜਾਬੀ, ਹੁਣ ਪੱਛਮ `ਤੇ ਡੁੱਲ ਗਈਆਂ।
ਕੱਠੀਆਂ ਹੋਣ ਨਾ ਕੁੜੀਆਂ, ਤੇ ਫੁਲਕਾਰੀ ਕੱਢਦੀਆਂ ਨਾ,
ਇੰਟਰਨੈਟ ਤੇ ਵੱਟਸਐਪ ਦਾ ਹੁਣ ਖਹਿੜਾ ਛੱਡਦੀਆਂ ਨਾ।  

ਕਿਤੇ ਲੱਗਦੇ ਨਹੀਂ ਤ੍ਰਿੰਝਣ, ਕੁੜੀਆਂ ਹੋਵਣ ਕੱਠੀਆਂ ਨਾ,  
ਹੁਣ ਦਾਣੇ ਕਿੱਥੋਂ ਭੁਨਾਈਏ, ਕਿਤੇ ਮਘਦੀਆਂ ਭੱਠੀਆਂ ਨਾ।
ਬਿਨ ਬਾਬਿਆਂ ਦੇ ਸੱਥਾਂ ਵੀ ਹੁਣ ਖਾਲੀ ਹੋ ਚੱਲੀਆਂ,
ਹਲ ਵਾਹੁੰਦੇ ਬਲਦਾਂ ਦੀਆਂ ਕਦੇ ਸੁਣੀਆਂ ਨਾ ਟੱਲੀਆਂ।

ਮੇਲਿਆਂ ਦੇ ਵਿੱਚ ਹੁਣ ਕਿਧਰੇ ਉਹ ਰੌਣਕ ਮਿਲਦੀ ਨਾ,
ਢੋਲ ਖੜਕਣੋ ਹਟ ਗਏ, ਕਿਧਰੇ ਕਾਟੋ ਹਿੱਲਦੀ ਨਾ।
ਰੀਤੀ ਰਿਵਾਜ਼ ਵੀ ਮੁੱਕਦੇ ਜਾਂਦੇ ਹੁਣ ਤਾਂ ਵਿਆਹਾਂ `ਤੇ,  
‘ਸੁੱਖੀ’ ਵਿਰਸਾ ਮਰਦਾ ਜਾਂਦਾ, ਰਹਿ ਗਿਆ ਆਖਰੀ ਸਾਹਾਂ `ਤੇ।
 

Sukhwinder Sukhi

 

 

 

 

 
ਸੁਖਵਿੰਦਰ ਸੁੱਖੀ
ਸ੍ਰੀ ਮੁਕਤਸਰ ਸਾਹਿਬ।
ਮੋ – 98760-81745

Check Also

ਪੰਜਾਬੀ (ਕਵਿਤਾ)

ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ …

Leave a Reply