ਆਪਾਂ ਕੀ ਤੋਂ ਬਣਗੇ ਕੀ ਦੋਸਤੋ!
ਨਹੀਓਂ ਕਰਦੇ ਸੀਅ ਦੋਸਤੋ!
ਪਾਪੀ ਤੇ ਹਤਿਆਰੇ ਬਣਗੇ,
ਕੁੱਖ ਚ ਮਾਰੀਏ ਧੀ ਦੋਸਤੋ!
ਹੈ ਦਿਆ ਨੀ ਦਿਲ ਵਿੱਚ ਰਹਿਗੀ,
ਕੀ ਸਕਦੇ ਹਾਂ ਗੁੱਸਾ ਪੀ ਦੋਸਤੋ?
ਨਸ਼ਿਆਂ ਦੇ ਨਾਲ ਲਾ ਯਰਾਨਾ,
ਪਾਈ ਨਿਵੇਕਲੀ ਲੀਹ ਦੋਸਤੋ!
ਰਿਸ਼ਵਤਖੋਰੀ ਭ੍ਰਿਸ਼ਟਾਚਾਰੀ,
ਚਲਾਈ ਆਪਾਂ ਹੀ ਦੋਸਤੋ!
ਫਾਇਲਾਂ ਨੂੰ ਵੀ ਪਹੀਏ ਲਾਈਏ,
ਦੇਈਏ ਵੱਢੀ ਵੀ ਦੋਸਤੋ!
ਭਲਵਾਨੀ ਦੇ ਸਮੇਂ ਪਿੱਛੇ ਰਹਿਗੇ,
ਖਾਲਿਸ ਮਿਲੇ ਨਾ ਘੀ ਦੋਸਤੋ!
ਨਾ ਹੀ ਰੱਖੇ ਕੋਈ ਹਲਾਵਾ,
ਨਾ ਦੁੱਧ ਸਕੇ ਕੋਈ ਪੀ ਦੋਸਤੋ!
ਦਾਜ ਪਿੱਛੇ ਵੀ ਨੂੰਹਾਂ ਮਾਰੀਏ,
ਸਮਝੀਏ ਨਾ ਹੀ ਧੀ ਦੋਸਤੋ!
ਕੋਈ ਨਾ ਰਾਜੀ ਇਕ ਦੂਜੇ ਨੂੰ,
ਵੇਖ ਕੇ ਇਥੇ ਵੀ ਦੋਸਤੋ!
ਦੱਦਾਹੂਰੀਆ ਸੰਭਲ ਜਾਈਏ,
ਦੱਸੋ ਜੱਗੋਂ ਲੈ ਜਾਣਾ ਕੀ ਦੋਸਤੋ?

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 94176-22046
Punjab Post Daily Online Newspaper & Print Media