Sunday, December 22, 2024

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਗਟਾਵਾ

ਪੜ੍ਹਾਈ ਦੇ ਨਾਲ ਨਾਲ ਸਹਾਇਕ ਕਿਰਿਆਵਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਜਰੂਰੀ – ਡੀ.ਟੀ.ਓ
ਬਠਿੰਡਾ, 2 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ‘ਪੜੋ ਪੰਜਾਬ ਪੜਾਓ ਪੰਜਾਬ’ ਵਿਗਿਆਨ ਪ੍ਰੋਜੈਕਟ ਅਧੀਨ ਸਿੱਖਿਆ ਵਿਭਾਗ ਵੱਲੋਂ ਸਾਇੰਸ PPN0208201803ਕਿਰਿਆਵਾਂ ਮੇਲਾ ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਵਿਖੇ ਸਕੂਲ ਮੁੱਖੀ ਹਰਚਰਨ ਸਿੰਘ ਦੀ ਅਗਵਾਈ ਹੇਠ ਲਗਵਾਇਆ ਗਿਆ।ਜਿਸ ਵਿੱਚ ਸਕੂਲ ਦੇ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥੀਆਂ ਵੱਲੋਂ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਗਟਾਵਾ ਕਰਦਿਆ ਕ੍ਰਿਸਟਲੀਕਰਨ ਵਿਧੀ, ਜੌਹਰ ਉਡਾਉਣਾ, ਹਾਈਡਰੋਜਨ ਗੈਸ ਬਣਾਉਣਾ, ਯਾਤਰਿਕ ਊਰਜਾ ਨੂੰ ਬਿਜਲੀ ਵਿੱਚ ਬਦਲਣਾ, ਸੋਲਰ ਕੂਕਰ ਬਣਾਉਣਾ, ਵਿਰਾਮ ਜੜ੍ਹਤਾ ਦਾ ਅਧਿਐਨ ਆਦਿ ਨੂੰ ਆਈਟਮਾਂ ਨੂੰ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਤਿਆਰ ਕੀਤਾ।ਇਹਨਾਂ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਸਾਇੰਸ ਕਿਰਿਆਵਾਂ ਦਾ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ।ਜਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਇਸ ਕਾਰਜ ਲਈ ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੀ ਸਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਸਹਾਇਕ ਕਿਰਿਆਵਾ ਜਰੂਰੀ ਹਨ ਜਿਸ ਨਾਲ ਵਿਦਿਆਰਥੀਆਂ ਦੀ ਅੰਦਰਲੀ ਸਿਰਜਣਾ ਸਾਹਮਣੇ ਆਉਦੀ ਹੈ ਤੇ ਉਹਨਾਂ ਦੇ ਹੌਸਲੇ ਵੱਧਦੇ ਹਨ।
 ਇਸ ਮੌਕੇ ਸਕੂਲ ਮੁਖੀ ਹਰਚਰਨ ਸਿੰਘ ਨੇ ਜਿਲ੍ਹਾ ਸਿੱਖਿਆ ਅਫ਼ਸਰ ਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।ਮੌਕੇ ’ਤੇ ਡੀ.ਐਮ ਬਲਵਿੰਦਰ ਸਿੰਘ ਬਾਘਾ, ਬੀ.ਐਮ ਹਰਜੀਤ ਸਿੰਘ, ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਬਲਰਾਜ ਸਿੰਘ, ਕਰਮਜੀਤ ਸਿੰਘ ਮੁਲਤਾਨੀਆ, ਸਮਾਜ ਸੇਵੀ ਚੱਕਰਵਰਤੀ ਗੋਇਲ ਨੇ ਅਧਿਆਪਕਾ ਸੁਹਜਦੀਪ ਕੌਰ ਗਿੱਲ ਸਾਇੰਸ ਮਿਸਟਰੈਸ ਵੱਲੋਂ ਤਿਆਰ ਕਰਵਾਈ ਗਈਆਂ ਕਿਰਿਆਵਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਤਾਰੀਫ਼ ਵੀ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply