Friday, November 22, 2024

ਗੋਲਡ ਮੈਡਲਿਸਟ ਮਿਸ ਅਰਪਨ ਬਾਜਵਾ ਵਿਸ਼ੇਸ਼ ਸਨਮਾਨ

ਜੂਨੀਅਰ ਸੈਫ ਗੇਮਜ਼ ਵਿੱਚ ਜਿੱਤਿਆ ਗੋਲਡ ਤੇ ਕਾਇਮ ਕੀਤਾ ਨਵਾਂ ਰਿਕਾਰਡ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੰਧੂ) – ਅੰਤਰਰਾਸ਼ਟਰੀ ਪੱਧਰ `ਤੇ ਐਥਲੈਟਿਕਸ ਖੇਡ ਖੇਤਰ `ਚ ਨਾਮਣਾ ਖੱਟਣ ਵਾਲੀ ਅੰਤਰਰਾਸ਼ਟਰੀ ਐਥਲੈਟਿਕਸ PPN0608201816ਖਿਡਾਰਨ ਅਰਪਣ ਬਾਜਵਾ ਨੂੰ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਦੇਖ-ਰੇਖ ਤੇ ਉਘੇ ਖੇਡ ਪ੍ਰਮੋਟਰ ਗੁਰਭੇਜ ਸਿੰਘ ਛੇਹਰਟਾ (ਹਰਮਨ ਕੈਟਰਜ਼) ਵਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਵਿੱਚ ਡੀ.ਐਸ.ਪੀ ਹਰਦੇਵ ਸਿੰਘ ਪੰਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਵਤਾਰ ਸਿੰਘ ਪੀ.ਪੀ. ਨੇ ਦੱਸਿਆ ਕਿ ਅਰਪਣ ਬਾਜਵਾ ਨੇ ਸ਼੍ਰੀਲੰਕਾ ਵਿਖੇ ਆਯੋਜਿਤ ਜੂਨੀਅਰ ਸੈਫ ਗੇਮਸ 2018 ਦੇ ਵਿੱਚ ਜਿੱਥੇ ਡਿਸਕਸ ਥ੍ਰੋ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕਰਦਿਆਂ ਵਿਸ਼ਵ ਖੇਡ ਖਾਕੇ `ਤੇ ਦੇਸ਼ ਦਾ ਝੰਡਾ ਬੁਲੰਦ ਕੀਤਾ, ਉਥੇ ਜਾਪਾਨ ਵਿਖੇ ਆਯੋਜਿਤ ਜੂਨੀਅਰ ਏਸੀਅਨਜ਼ ਖੇਮਸ 2018 ਦੇ ਵਿੱਚ ਕਾਂਸੀ ਮੈਡਲ, ਫਿਨਲੈਂਡ ਵਿਖੇ ਆਯੋਜਿਤ ਜੂਨੀਅਰ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2018 ਦੇ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਕੋਇਬੇਟੂਰ ਵਿਖੇ ਆਯੋਜਿਤ ਜੂਨੀਅਰ ਫੈਡਰੇਸ਼ਨ ਕੱਪ 2018 ਦੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ। ਉਨ੍ਹਾਂ ਦੱਸਿਆ ਕਿ ਅਰਪਣ ਬਾਜਵਾ ਆਪਣੀ ਉਮਰ ਵਰਗ ਦੇ ਜੂਨੀਅਰ ਖਿਡਾਰੀਆਂ ਵਿੱਚੋਂ ਦੇਸ਼ ਦੀ ਦੂਸਰੀ ਅਜਿਹੀ ਖਿਡਾਰਨ ਹੈ, ਜਿਸ ਨੇ ਇੱਕ ਸਾਲ ਵਿੱਚ ਏਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।
ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਕੋਲੋਂ ਮਿਲੇ ਮਾਨ-ਸਨਮਾਨ ਤੋਂ ਬੇਹੱਦ ਖੁਸ਼ ਅਰਪਣ ਬਾਜਵਾ ਪੁੱਤਰੀ ਗੁਰਪ੍ਰੀਤ ਸਿੰਘ ਗੁੱਲੂ ਬਾਜਵਾ ਨੇ ਦੱਸਿਆ ਕਿ ਉਸ ਦੀਆਂ ਇੰਨ੍ਹਾਂ ਪ੍ਰਾਪਤੀਆਂ ਦੇ ਪਿੱਛੇ ਕਾਲਜ ਪ੍ਰਿੰਸੀਪਲ ਮਹਿਲ ਸਿੰਘ, ਕਾਲਜ ਖੇਡ ਵਿਭਾਗ ਮੁੱਖੀ ਪ੍ਰੋਫੈਸਰ ਦਲਜੀਤ ਸਿੰਘ, ਕੋਚ ਬਚਨਪਾਲ ਸਿੰਘ, ਕੋਚ ਜਸਪਾਲ ਸਿੰਘ ਢਿੱਲੋਂ ਰੇਲਵੇ ਤੋਂ ਇਲਾਵਾ ਉਸ ਦੇ ਦਾਦਾ ਸੂਰਤ ਸਿੰਘ ਬਾਜਵਾ, ਦਾਦੀ ਕੁਲਵੰਤ ਕੌਰ ਤੇ ਮੰਮੀ ਦਲਜੀਤ ਕੌਰ ਦਾ ਵੱਡਾ ਹੱਥ ਤੇ ਆਸ਼ੀਰਵਾਦ ਰੂਪੀ ਹੱਲਾਸ਼ੇਰੀ ਹੈ ਭਵਿੱਖ ਵਿੱਚ ਉਹ ਹੋਰ ਵੀ ਬੇਹਤਰ ਕਰੇਗੀ ਜਿਸ ਦੇ ਲਈ ਉਹ ਦਿਨ-ਰਾਤ ਕਰੜਾ ਅਭਿਆਸ ਕਰ ਰਹੀ ਹੈ।
ਇਸ ਮੌਕੇ ਇੰਸਪੈਕਟਰ ਅਵਤਾਰ ਸਿੰਘ ਪੀ.ਪੀ, ਦਲਬੀਰ ਸਿੰਘ ਤੱਗੜ ਪੀ.ਪੀ, ਜਸਬੀਰ ਸਿੰਘ ਮੰਡੀ ਬੋਰਡ, ਹਰਜੀਤ ਸਿੰਘ ਵਾਕਰ, ਪ੍ਰਕਾਸ਼ ਸਿੰਘ ਬਿਜਲੀ ਬੋਰਡ, ਗੁਰਵਿੰਦਰ ਸਿੰਘ ਪੱਪੀ, ਮਾਸਟਰ ਹਰਦੇਵ ਸਿੰਘ ਕਾਲਾ ਅਫਗਾਨਾ, ਜੀ.ਐਸ ਸੰਧੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply