Monday, December 23, 2024

ਬੀ.ਡੀ.ਪੀ.ਓ ਅਤੇ ਜੇ.ਈ 12 ਹਾਜ਼ਰ ਦੀ ਰਿਸ਼ਵਤ ਲੈਂਦੇ ਰੰਗੈ ਹੱਥ ਗਿ੍ਫਤਾਰ

ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਵਿਜੀਲੈਂਸ ਬਿੳੂਰੋ ਦੀ ਪੁਲਿਸ ਨੇ ਮੋੜ ਮੰਡੀ ਦੇ ਬੀ.ਡੀ.ਪੀ.ਓ ਮੱਖਣ ਸਿੰਘ ਅਤੇ ਜੇ.ਈ PPN2308201807ਰਾਜਿੰਦਰ ਸਿੰਘ ਨੂੰ 12 ਹਾਜ਼ਰ ਰੁਪਏ ਦੀ ਰਿਸਵਤ ਲੈਂਦੇ ਰੰਗੈ ਹੱਥ ਗਿ੍ਫਤਾਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਏਖਾਨਾ ਦੀ ਮਹਿਲਾ ਸਰਪੰਚ ਤੋਂ 11 ਲੱਖ ਰੁਪਏ ਦੀ ਗਰਾਂਟ ਨੂੰ ਇਸਤੇਮਾਲ ਕਰਨ ਤੋਂ ਬਾਅਦ ਵਰਤੋ ਸਰਟੀਫਿਕੇਟ ਜਾਰੀ ਕਰਨ ਬਦਲੇ ਰੁਪਏ 2 ਪ੍ਰਤੀਸ਼ਤ ਰੁਪਏ ਮੰਗੇ ਗਏ ਸਨ।ਇਸ ਦੀ ਸ਼ਿਕਾਇਤ ਹੁਸ਼ਿਆਰ ਸਿੰਘ ਵਾਸੀ ਰਾਏਖਾਨਾ ਨੇ ਕੀਤੀ, ਜਿਸ ਦੀ ਪਤਨੀ ਕਰਮਜੀਤ ਕੌਰ ਜੋ ਕਿ ਪਿੰਡ ਦੀ ਸਰਪੰਚ ਹੈ।ਪਿੰਡ ਦੇ ਵਿਕਾਸ ਕੰਮਾਂ ਲਈ ਪੰਚਾਇਤੀ ਗਰਾਂਟਾਂ ਪ੍ਰਾਪਤ ਹੋਈਆਂ ਸਨ, ਜੋ ਗਰਾਂਟਾਂ 11 ਲੱਖ ਦੀਆਂ ਸਨ।ਗਰਾਂਟ ਲੈਣ ਲਈ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਕਈ ਵਾਰ ਬੀ.ਡੀ.ਪੀ.ਓ ਦੇ ਦਫ਼ਤਰ ਗਿਆ ਲੇਕਿਨ ਕੋਈ ਨਾ ਕੋਈ ਬਹਾਨਾ ਬਣਾ ਕੇ ਉਨਾਂ ਤੋਰ ਦਿੱਤਾ ਜਾਂਦਾ ਰਿਹਾ ਸੀ।ਫਿਰ ਜਦ 17 ਅਗਸਤ ਨੂੰ ਬੀ.ਡੀ.ਪੀ.ਓ ਮੱਖਣ ਸਿੰਘ ਨੂੰ ਮਿਲਿਆ ਤਾਂ 2 ਪ੍ਰਤੀਸ਼ਤ ਦੇ ਹਿਸਾਬ ਨਾਲ 22000/- ਰੁਪਏ ਦੀ ਮੰਗ ਕੀਤੀ ਗਈ।ਉਨ੍ਹਾਂ ਇਸ ਨੂੰ ਲਾਗੀਆਂ ਵਾਲਾ ਲਾਗ ਵੀ ਦੱਸਿਆ।ਹੁਸ਼ਿਆਰ ਸਿੰਘ ਦੇ ਬਿਆਨਾਂ `ਤੇ ਮੁਕੱਦਮਾ ਨੰਬਰ 17 ਮਿਤੀ 23 ਅਗਸਤ 2018 ਅ/ਧ7,13, (2)88 ਪੀ.ਸੀ. ਐਕਟ ਅਤੇ 120 ਬੀ.ਆਈ.ਪੀ.ਸੀ ਥਾਣਾ ਵਿਜੀਲੈਂਸ ਬਿੳੂਰੋ ਰੇਂਜ ਬਠਿੰਡਾ ਦਰਜ ਕੀਤਾ ਗਿਆ।ਸਰਕਾਰੀ ਗਵਾਹਾਂ ਡਾ: ਗੁਰਸ਼ਰਨਦੀਪ ਸਿੰਘ ਵੈਟਨਰੀ ਅਫਸਰ ਸਿਵਲ ਹਸਪਤਾਲ ਰਾਮਪੁਰਾ ਅਤੇ ਡਾ: ਜਗਦੀਪ ਸਿੰਘ ਵੈਟਨਰੀ ਹਸਪਤਾਲ ਸੇਲਵਰਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ ਦੋਸ਼ੀ ਬੀ.ਡੀ.ਪੀ.ਓ ਮੱਖਣ ਸਿੰਘ ਅਤੇ ਜੇ.ਈ ਰਾਜਿੰਦਰ ਸਿੰਘ 12 ਹਜ਼ਾਰ ਰੁਪਏ ਰੰਗੇਹੱਥੀਂ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਮੌੜ ਮੰਡੀ `ਚ ਗ੍ਰਿਫਤਾਰ ਕੀਤਾ ਗਿਆ।
 ਇਸ ਮੌਕੇ ਵਿਜੀਲੈਂਸ ਟੀਮ ਵਿੱਚ ਏ.ਐਸ.ਆਈ.ਹਰਵਿੰਦਰ ਬਰਾੜ, ਹੌਲਦਾਰ ਭੋਲਾ ਸਿੰਘ, ਹੌਲਦਾਰ ਗੁਰਸੇਵਕ ਸਿੰਘ, ਹੌਲਦਾਰ ਅੰਗਰੇਜ਼ ਸਿੰਘ, ਸਿਪਾਹੀ ਗਗਨਦੀਪ ਸਿੰਘ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply