Monday, December 23, 2024

ਇਸਤਰੀ ਅਕਾਲੀ ਦਲ ਆਗੂਆਂ ਖਿਲਾਫ ਝੂਠਾ ਪਰਚਾ ਰੱਦ ਕੀਤਾ ਜਾਵੇ -ਸਰੂਪ ਸਿੰਗਲਾ

PPN2808201811ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਇਸਤਰੀ ਅਕਾਲੀ ਦਲ ਆਗੂ ਲਖਵਿੰਦਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਤਰਸੇਮ ਸਿੰਘ ਦੇ ਵਿਰੁੱਧ ਕੀਤੇ ਗਏ ਝੁਠੇ ਪਰਚੇ ਨੰੂ ਰੱਦ ਕਰਵਾਉਣ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਵਫਦ ਐਸ.ਐਸ.ਪੀ ਡਾ: ਨਾਨਕ ਸਿੰਘ ਨੰੂ ਮਿਲਿਆ। ਸਾਬਕਾ ਵਿਧਾਇਕ ਸਿੰਗਲਾ ਨੇ ਕਿਹਾ ਕੇ ਪਿਛਲੇ ਦਿਨੀ ਬਾਬਾ ਦੀਪ ਸਿੰਘ ਨਗਰ ਵਿਖੇ ਇਕ ਪਬਲਿਕ ਮੀਟਿੰਗ ਨੰੂ ਮਿਲਣ ਲਈ ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ ਗਏ ਸਨ,।ਪ੍ਰੰਤੂ ਇਲਾਕੇ ਦੇ ਲੋਕਾਂ ਵੱਲੋ ਰੋਸ ਪ੍ਰਗਟ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋ ਪਿਛਲੇ ਡੇਢ ਸਾਲ ਤੋ ਸ਼ਹਿਰ ਵਿੱਚ ਕਿਸੇ ਨੰੂ ਵੀ ਰਾਸ਼ਨ ਦਾਲ ਆਟਾ ਆਦਿ ਨਹੀ ਦਿੱਤਾ ਗਿਆ ਅਤੇ ਲੋਕਾਂ ਵਲੋ ਕੀਤੇ ਗਏ ਰੋਸ ਲਈ ਵਿੱਤ ਮੰਤਰੀ ਦੇ ਕਹਿਣ `ਤੇ ਲਖਵਿੰਦਰ ਕੌਰ ਅਤੇ ਉਸ ਦੇ ਲੜਕੇ ਦੇ ਵਿਰੁੱਧ ਝੂਠਾ ਪਰਚਾ ਦਰਜ ਕਰ ਦਿਤਾ ਗਿਆ।ਸਿੰਗਲਾ ਨੇ ਕਿਹਾ ਕੇ ਲੋਕਾਂ ਵੱਲੋ ਅੱਗੇ ਤੋ ਰੋਸ ਪ੍ਰਗਟ ਨਾ ਕੀਤਾ ਜਾਵੇ।ਇਸ ਲਈ ਅਕਾਲੀ ਆਗੂਆਂ ਅਤੇ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।
 ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਨਿਰਮਲ ਸਿੰਘ ਸੰਧੂ, ਮਾਸਟਰ ਹਰਮਿੰਦਰ ਸਿੰਘ, ਸ਼ਾਮ ਲਾਲ ਜੇੈਨ, ਰਾਜਵਿੰਦਰ ਸਿੰਘ ਸਿੱਧੂ, ਹਰਪਾਲ ਢਿੱਲੋ, ਸੁਖਮੰਦਰ ਸਿੰਘ, ਸੁਖਦੇਵ ਬਰਾੜ, ਹਰਵਿੰਦਰ ਸ਼ਰਮਾ, ਗੁਰਬਚਨ ਸਿੰਘ ਖੁਬੱਣ, ਹਰਬੰਸ ਸਿੰਘ ਢਿਲੋ, ਗੁਰਪ੍ਰੀਤ ਬੇਦੀ ਵੱਡੀ ਗਿਣਤੀ `ਚ ਹਾਜਰ ਸਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply