Friday, November 22, 2024

ਖ਼ਾਲਸਾ ਕਾਲਜ ਦੇ ਫ਼ਿਜੀਓਥਰੈਪੀ ਵਿਭਾਗ ਨੇ ਲਾਇਆ ਪੁਸਤਕ ਮੇਲਾ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਮੈਡੀਕਲ ਬੁਕ ਐਂਡ ਸਰਜੀਕਲ ਸੈਂਟਰ PPN0409201809ਦੇ ਸਹਿਯੋਗ ਨਾਲ ਪੁਸਤਕ ਮੇਲਾ ਲਗਾਇਆ ਗਿਆ।ਇਹ ਪੁਸਤਕ ਮੇਲਾ ‘ਏਲਸੇਵਿਅਰ ਟਾਈਟਲਜ਼‘ ’ਤੇ ਕੇਂਦਰਿਤ ਸੀ।ਇਸ ਮੇਲੇ ’ਚ ਫ਼ਿਜੀਓਥਰੈਪੀ ਦੀਆਂ ਵਿੱਦਿਅਕ ਪੁਸਤਕਾਂ ਤੋਂ ਇਲਾਵਾ ਖੋਜ਼ ’ਤੇ ਅਧਾਰਿਤ ਅਤੇ ਅਜੋਕੀ ਤਕਨੀਕਾਂ ਨਾਲ ਸਬੰਧਿਤ ਪੁਸਤਕਾਂ ਦਾ ਭੰਡਾਰ ਸਜਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਖੂਬ ਦਿਲਚਸਪੀ ਵਿਖਾਉਂਦਿਆਂ ਛੂਟ ਵਾਲੀਆਂ ਕੀਮਤੀ ਪੁਸਤਕਾਂ ਦੀ ਖਰੀਦੋ ਫ਼ਰੋਖਤ ਕੀਤੀ।
    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪੁਸਤਕ ਮੇਲਾ ਆਯੋਜਿਤ ਕਰਨ ’ਤੇ ਫਿਜ਼ੀਓਥੈਰਪੀ ਦੇ ਮੁਖੀ ਡਾ. ਦਵਿੰਦਰ ਕੌਰ ਢਿੱਲੋਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪੁਸਤਕਾਂ ਪੜ੍ਹਣ ਨਾਲ ਮਨੁੱਖ ਦੇ ਗਿਆਨ ’ਚ ਵਾਧਾ ਹੁੰਦਾ ਹੈ ਅਤੇ ਯਾਦਸ਼ਕਤੀ ਕਾਇਮ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸਬੰਧਿਤ ਅਕਾਦਮਿਕ ਕਿਤਾਬਾਂ ਤੋਂ ਇਲਾਵਾ ਫਿਜ਼ੀਓਥੈਰੇਪੀ ਦੇ ਖੇਤਰ ’ਚ ਖੋਜ ਅਤੇ ਅਤਿ ਆਧੁਨਿਕ ਤਕਨੀਕਾਂ ਨਾਲ ਸਬੰਧਿਤ ਕਿਤਾਬਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।
    ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਤਾਬ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਾਲ ਦੇ ਅਕਾਦਮਿਕ ਪਾਠਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਫ਼ਿਜੀਓਥਰੈਪੀ ਨਾਲ ਵਿਦਿਆਰਥੀਆਂ ਨੂੰ ਜਿਥੇ ਇਲਾਜ ਸਬੰਧੀ ਭਰਪੂਰ ਜਾਣਕਾਰੀ ਹਾਸਲ ਹੋਵੇਗੀ, ਉਥੇ ਉਹ ਆਪਣੇ ਕਿੱਤੇ ’ਚ ਤਜਰਬੇਕਾਰ ਬਣਨਗੇ।ਉਨ੍ਹਾਂ ਕਿਹਾ ਕਿ ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ ’ਚ ਖੂਬ ਉਤਸ਼ਾਹ ਵੇਖਣ ਮਿਲਿਆ ਅਤੇ ਸਮੇਂ ਸਮੇਂ ’ਤੇ ਅਜਿਹੀ ਗਿਆਨ ਨਾਲ ਭਰਪੂਰ ਪੁਸਤਕ ਮੇਲੇ ਹਰੇਕ ਵਿੱਦਿਅਕ ਅਦਾਰਿਆਂ ’ਚ ਲਗਾਉਣਾ ਸਮੇਂ ਦੀ ਜਰੂਰਤ ਹੈ।
    ਉਨ੍ਹਾਂ ਨੇ ਪੁਸਤਕ ਮੇਲੇ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਹਰੇਕ ਖੇਤਰਾਂ ਨਾਲ ਸਬੰਧਿਤ ਹਰ ਰੋਜ਼ ਕਿਤਾਬਾਂ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹ ਮਹਾਨ ਵਿਚਾਰਕ, ਖੋਜਕਾਰ ਅਤੇ ਨੇਤਾ ਬਣ ਸਕਣਗੇ।ਇਸ ਮੌਕੇ ਡਾ. ਢਿੱਲੋਂ ਨੇ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਪੁਸਤਕ ਮੇਲਾ ਲਗਾਉਣ ਲਈ ਦਿੱਤੀ ਗਈ ਹੱਲ੍ਹਾਸ਼ੇਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਸਮੇਂ ’ਤੇ ਅਜਿਹੇ ਪੁਸਤਕ ਕਾਲਜ ਕੈਂਪਸ ’ਚ ਲਗਾਏ ਜਾਣਗੇ। ਇਸ ਮੌਕੇ ਡਾ. ਕਵਲਦੀਪ ਕੌਰ, ਡਾ. ਹਰਨੀਤ ਕੌਰ, ਡਾ. ਮਨੂ ਵਿਸ਼ਿਸ਼ਟ ਅਤੇ ਹੋਰ ਸਟਾਫ਼ ਮੌਜੂਦ ਸੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply