Thursday, November 21, 2024

ਖਾਲਸਾ ਕਾਲਜ ਅਤੇ ਵੁਮੈਨ ਕਾਲਜ ਨੇ ਮਨਾਇਆ ਹਿੰਦੀ ਦਿਵਸ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਅਤੇ ਖ਼ਾਲਸਾ PPN1909201814ਕਾਲਜ ਫ਼ਾਰ ਵੂਮੈਨ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵੂਮੈਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਇਨਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਲੇਕਿਨ ਕਿਸੇ ਵੀ ਹੋਰ ਭਾਸ਼ਾ ਨੂੰ ਸਿੱਖਣ ਲਈ ਆਪਣੀ ਮਾਤਰ ਭਾਸ਼ਾ ਨੂੰ ਅਣਗੌਲਿਆਂ ਕਰਨਾ ਉਚਿੱਤ ਨਹੀਂ।
    ਖ਼ਾਲਸਾ ਕਾਲਜ ਹਿੰਦੀ ਵਿਭਾਗ ਦੇ ਇੰਚਾਰਜ਼ ਡਾ. ਸੁਰਜੀਤ ਕੌਰ ਅਤੇ ਵੂਮੈਨ ਕਾਲਜ ਦੇ ਇੰਚਾਰਜ ਡਾ. ਚੰਚਲ ਬਾਲਾ ਵੱਲੋਂ ਕਰਵਾਏ ਸਮਾਰੋਹ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ।ਖ਼ਾਲਸਾ ਕਾਲਜ ਅਤੇ ਵੂਮੈਨ ਕਾਲਜ ਵਿਖੇ ਕਰਵਾਏ ਗਏ ਲੇਖ-ਲਿਖਣ, ਕਹਾਣੀ, ਕਵਿਤਾ, ਗੀਤ-ਗਜ਼ਲ ਅਤੇ ਥੀਏਟਰਲ ਡਾਇਲਾਗ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਜਿਸ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਡਾ. ਮਹਿਲ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਨਾਮ ਤਕਸੀਮ ਕਰਕੇ ਹੌਂਸਲਾ ਅਫ਼ਜਾਈ ਕੀਤੀ।
     ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਸੀਂ ਸਮੇਂ ਦੇ ਹਾਣੀ ਤਾਂ ਹੀ ਬਣ ਸਕਾਂਗੇ ਜੇ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਨਾਲ-ਨਾਲ ਆਪਣੀ ਭਾਸ਼ਾ ’ਚ ਮੁਹਾਰਤ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ’ਚ ਸ਼ਾਇਦ ਹੀ ਅਜਿਹਾ ਕੋਈ ਕੋਨਾ ਹੋਵੇਗਾ ਜਿੱਥੇ ਹਿੰਦੀ ਭਾਸ਼ਾ ਨਾ ਹੋਵੇ ਅਤੇ ਸ਼ਾਇਦ ਹੀ ਇਹੋ ਜਿਹਾ ਕੋਈ ਸੂਬਾ ਹੋਵੇ ਜਿੱਥੇ ਆਪ ਲੋਕ ਡੰਗ ਟਪਾਊਂ ਹਿੰਦੀ ਨਾ ਜਾਣਦੇ ਹੋਣ। ਉਨ੍ਹਾਂ ਕਿਹਾ ਕਿ ਜਿਹੜੀ ਭਾਸ਼ਾ ’ਚ ਜਿੰਨ੍ਹੀ ਵੀ ਮਿਲਾਵਟ ਹੁੰਦੀ ਹੈ ਉਹ ਉਨ੍ਹੀ ਹੀ ਅਮੀਰ ਅਤੇ ਸ਼ੁੱਧ ਹੁੰਦੀ ਹੈ। ਇਸ ਲਈ ਸਮੂਹ ਭਾਰਤੀ ਭਾਸ਼ਾਵਾਂ ਅਤੇ ਹੋਰ ਭਾਸ਼ਾਵਾਂ ਤੋਂ ਆਪਣੀ ਲੋੜ ਮੁਤਾਬਕ ਸ਼ਬਦਾਂ ਨੂੰ ਲੈਣ ’ਚ ਝਿੱਜਕ ਨਹੀਂ ਕਰਨੀ ਚਾਹੀਦੀ।
     ਇਸ ਮੌਕੇ ਡਾ. ਸੁਖਮੀਨ ਬੇਦੀ, ਰਜਿਸਟਰਾਰ ਦਵਿੰਦਰ ਸਿੰਘ, ਡਿਪਟੀ ਰਜਿਸਟਰਾਰ ਦੀਪਕ ਦੇਵਗਨ, ਵੂਮੈਨ ਕਾਲਜ ਵਿਖੇ ਕਮਲਜੀਤ ਕੌਰ, ਨੀਲਮਜੀਤ ਕੌਰ, ਪ੍ਰਦੀਕ ਕੌਰ, ਦਵਿੰਦਰ ਕੌਰ, ਸੁਮਨ ਨਈਅਰ, ਡਾ. ਰੀਤੂ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply