ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੀਟੀਸੀ ਚੈਨਲ ਦੇ ਵਿਜੇਤਾ ਪ੍ਰਦੀਪ ਸਰਾਂ ਜਲਦੀ ਹੀ ਸਟਾਰ ਪੱਲਸ ਉਪਰ ਸ਼ੂਰੁ ਹੋ ਰਹੇ ਪ੍ਰੋਗਰਾਮ ਇੰਡਿਆਜ ਰਾਕ ਸਟਾਰ ਵਿੰਚ ਆਪਣੀ ਗਾਇਕੀ ਦਾ ਜੋਹਰ ਵਿਖਾਉਣਗੇ।ਫ਼ਾਜਿਲਕਾ ਦੇ ਨੇੜੇ ਪਿੰਡ ਆਜਮਵਾਲਾ ਦੇ ਨਿਵਾਸੀ ਗਾਇਕ ਪ੍ਰਕਾਸ਼ ਸਰਾਂ ਦੇ ਬੇਟੇ ਪ੍ਰਦੀਪ ਸਰਾਂ ਨੂੰ ਗਾਉਣ ਦਾ ਸ਼ੋਂਕ ਬਚਪਨ ਤੋ ਹੀ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੰਗੀਤਕਾਰ ਮਨਜਿੰਦਰ ਤਨੇਜਾ ਅਤੇ ਪ੍ਰਦੀਪ ਸਰਾਂ ਦੇ ਪਿਤਾ ਪ੍ਰਕਾਸ਼ ਸਰਾਂ ਨੇ ਦੱਸਿਆ ਕਿ ਹਰ ਐਤਵਾਰ ਸ਼ਾਮ ਨੂੰ ਪ੍ਰਸਾਰਿਤ ਹੋਣ ਵਾਲਾ ਇਹ ਪ੍ਰੋਗਰਾਮ ਹਨੀ ਸਿੰਘ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਜਾ ਰਿਹਾ ਹੈ।ਟਾਪ ਟੈਨ ਵਿੱਚ ਚੁਨਿਆ ਗਿਆ ਪ੍ਰਦੀਪ ਅੱਜ ਕੱਲ੍ਹ ਬਾਬਾ ਫਰੀਦ ਕਾਲਜ ਬਠਿੰਡਾ ਵਿੰਚ ਸੰਗੀਤ ਦੇ ਨਾਲ ਨਾਲ ਐਮ ਬੀ ਬੀ ਐਸ ਦੀ ਪੜ੍ਹਾਈ ਵੀ ਕਰ ਰਿਹਾ ਹੈ।ਪਿਛਲੇ ਦਿਨਾਂ ਤੋ ਤਨੇਜਾ ਸੰਗੀਤ ਕਲਾ ਕੇਦਂਰ ਵਿੱਚ ਹੋਏ ਸੰਗੀਤਕ ਪ੍ਰੋਗਰਾਮ ਵਿੱਚ ਪ੍ਰਦੀਪ ਸਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …