ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਰੰਗਾਂ ਦੀ ਪਛਾਣ ਕਰਨ ਵਿੱਚ ਪਰਪੱਕ ਬਣਾਉਣ ਲਈ ਪਲੇਅ ਪੈੱਨ ਤੋਂ ਪਹਿਲੀ ਜਮਾਤ ਤੱਕ ‘ਪਿੰਕ ਡੇਅ’ ਮਨਾਇਆ ਗਿਆ।ਇਸ ਸਮੇਂ ਛੋਟੇ-ਛੋਟੇ ਬੱਚੇ ਗੁਲਾਬੀ ਰੰਗ ਦੇ ਵਸਤਰ ਪਹਿਨ ਕੇ ਆਏ ਅਤੇ ਆਪਣੇ ਨਾਲ ਗੁਲਾਬੀ ਰੰਗ ਦੀਆਂ ਵਸਤੂਆਂ ਜਿਵੇਂ ਪੈੱਨਸਿਲ ਬਾਕਸ, ਰੋਟੀ ਵਾਲੇ ਡੱਬੇ ਆਦਿ ਲੈ ਕੇ ਆਏ ਸਨ।ਸਾਰੇ ਪਾਸੇ ਗੁਲਾਬੀ ਰੰਗ ਦੇ ਵਸਤਰ ਪਹਿਨੇ ਅਤੇ ਗੁਲਾਬੀ ਰੰਗ ਦੇ ਮਖੌਟੇ ਲਗਾਏ ਹੋਏ ਬੱਚੇ ਬਹੁਤ ਸੁਹਣੇ ਲੱਗ ਰਹੇ ਸਨ।ਸਕੂਲ ਪਿ੍ਰੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਗਿਆਨ ਨੂੰ ਪਰਪੱਕ ਕਰਨ ਲਈ ਕਿਤਾਬੀ ਗਿਆਨ ਦੇ ਨਾਲ ਨਾਲ ਰਚਨਾਤਮਕ ਗਤੀਵਿਧੀਆਂ ਕਰਾਉਣ ਦੀ ਵੀ ਲੋੜ ਹੈ।ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵਲੋਂ ਸਮੇਂ-ਸਮੇਂ `ਤੇ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦ ਹੈ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media