ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿਮਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਮਰ ਵਰਗ ਅੰ: 18 ਸਾਲ ਦੇ ਲੜਕੇ-ਲੜਕੀਆਂ ਦੇ ਖੇਡ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਇਹ ਜਾਣਕਾਰੀ ਦਿੰਦੇ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਨੇ ਦੱਸਿਆ ਕਿ ਐਥਲੈਟਿਕਸ ਦੇ ਮੁਕਾਬਲਿਆਂ ਦੀ ਸ਼ੁਰੂਆਤ ਗੁਰੂ ਨਾਨਕ ਸਟੇਡੀਅਮ ਵਿਖੇ ਸ੍ਰੀਮਤੀ ਸੁਨੀਤਾ ਰਾਣੀ (ਅਰਜਨਾ ਐਵਾਰਡੀ ਐਥਲੈਟਿਕਸ) ਐਸ.ਪੀ ਪੰਜਾਬ ਪੁਲਿਸ ਨੇ ਕੀਤੀ।
ਪਹਿਲੇ ਦਿਨ ਦੇ ਉਮਰ ਵਰਗ ਅੰਡਰ 18 ਸਾਲ ਐਥਲੈਟਿਕਸ ਲੜਕੀਆਂ ਦੀ 100 ਮੀ: ਦੌੜ ਵਿੱਚ ਹੇਰ ਸ਼ਹੀਦ ਸਕੂਲ ਦੀ ਤਾਨੀਆਪ੍ਰੀਤ ਪਹਿਲੇ ਸਥਾਨ ਤੇ, ਖਾਲਸਾ ਅਕੈਡਮੀ ਮੇਹਤਾ ਦੀ ਕਿਰਨਬੀਰ ਕੌਰ ਦੂਸਰੇ ਸਥਾਨ `ਤੇ ਅਤੇ ਲਿਟਲ ਫਲਾਵਰ ਸਕੂਲ ਦੀ ਸੁਖਮਨਪ੍ਰੀਤ ਕੌਰ ਰਹੀ। 200 ਮੀ: ਦੌੜ ਵਿੱਚ ਸੈਵਟ ਸੋਲਜਰ ਸਕੂਲ ਦੀ ਮਨਰੀਤ ਪਹਿਲੇ ਸਥਾਨ ਤੇ, ਬੇਰ ਸਾਹਿਬ ਸਕੂਲ ਦੀ ਤਾਨਿਆਪ੍ਰੀਤ ਦੂਸਰੇ ਸਥਾਨ ਅਤੇ ਖਾਲਸਾ ਸੀ: ਸੈਕ: ਸਕੂਲ ਦੀ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ। ਲੜਕਿਆ ਦੀ 100 ਮੀ: ਦੌੜ ਵਿੱਚ ਖਾਲਸਾ ਸੀ: ਸੈਕ. ਸਕੂਲ ਦਾ ਗੁਰਦੀਪ ਸਿੰਘ ਪਹਿਲੇ ਸਥਾਨ ਤੇ, ਡਿਪਸ ਰਈਆ ਦਾ ਹਰਸ਼ਦੀਪ ਸਿੰਘ ਦੂਸਰੇ ਸਥਾਨ ਤੇ, ਖਾਲਸਾ ਸਕੂਲ ਲੜਕਿਆ ਦਾ ਧੈਰਿਅ ਕਪੂਰ ਤੀਸਰੇ ਸਥਾਨ ਤੇ ਰਿਹਾ।200 ਮੀ: ਦੌੜ ਵਿੱਚ ਸੈਵਟ ਫਰਾਂਸਿਸ ਸਕੂਲ ਵਿੱਚ ਹਰਸਿਮਰਨਜੀਤ ਸਿੰਘ ਪਹਿਲੇ ਸਥਾਨ ਤੇ, ਖਾਲਸਾ ਸਕੂਲ ਦਾ ਜਸਜੀਤ ਸਿੰਘ ਦੂਸਰੇ ਸਥਾਨ ਤੇ ਅਤੇ ਡੀਏਵੀ ਹਾਥੀਗੇਟ ਦਾ ਮਨ੍ਹੀ ਸਿੰਘ ਤੀਸਰੇ ਸਥਾਨ ਤੇ ਰਿਹਾ।300 ਮੀ: ਦੌੜ ਵਿੱਚ ਖਾਲਸਾ ਸਕੂਲ ਦਾ ਕਰਮਬੀਰ ਸਿੰਘ ਪਹਿਲੇ ਸਥਾਨ ਤੇ, ਲਿਟਲ ਫਲਾਵਰ ਸਕੂਲ ਦਾ ਅਰਸ਼ਪਾਲ ਸਿੰਘ ਦੂਸਰੇ ਸਥਾਨ ਤੇ ਅਤੇ ਸ:ਸ:ਸ ਚੌਗਾਵਾਂ ਦਾ ਜੋਬਨਜੀਤ ਸਿੰਘ ਤੀਸਰੇ ਸਥਾਨ ਤੇ ਰਿਹਾ।
ਪਹਿਲੇ ਦਿਨ ਹੋਏ ਤੈਰਾਕੀ ਦੇ ਅੰਡਰ 14 ਸਾਲ ਉਮਰ ਵਰਗ ਦੇ ਨਤੀਜੇ ਇਸ ਪ੍ਰਕਾਰ ਰਹੇ।100 ਮੀ: ਫ੍ਰੀ ਸਟਾਇਲ ਲੜਕੇ ਵਿੱਚ ਕਿ੍ਰਸ਼ਨਮ, ਐਕਸਲੁਜਮ ਹਾਈ ਸਕੂਲ ਅੰਮ੍ਰਿਤਸਰ ਪਹਿਲੇ ਸਥਾਨ ਤੇ , ਮਹਾਬੀਰ ਸ;ਸ:ਸੈਕ: ਕੋਟ ਖਾਲਸਾ ਦੂਸਰੇ ਸਥਨ ਤੇ ਅਤੇ ਯੁਵਰਾਜ , ਖਾਲਸਾ ਪਬਲਿਕ ਸਕੂਲ ਤੀਸਰੇ ਸਥਾਨ `ਤੇ ਰਿਹਾ। 100 ਮੀ; ਬੈਕ ਸਟ੍ਰੌਕ ਵਿੱਚ ਰਕਸ਼ਨ , ਡੀਏਵੀ ਪਬਲਿਕ ਸਕੂਲ ਪਹਿਲੇ ਸਥਾਨ ਤੇ, ਧਨਵੀਰ ਹੋਲੀ ਹਾਰਟ ਸਕੂਲ ਦੂਸਰੇ ਸਥਾਨ ਤੇ , ਉਦੇੈ ਸਿੰਘ ਢਿੱਲੋ ਮਿਲੇਨੀਅਮ ਸਕੂਲ ਤੀਜੇ ਸਥਾਨ ਤੇ ਰਿਹਾ।100 ਮੀ: ਬ੍ਰੈਸਟ ਸਟ੍ਰੋਕ ਵਿੱਚ ਕਿ੍ਰਸ਼ਨਮ, ਐਕਸਲੂਜਮ ਹਾਈ ਸਕੂਲ, ਪਹਿਲੇ ਸਥਾਨ ਤੇ, ਹਰੀਸ਼, ਹੋਲੀ ਹਾਰਟ ਸਕੂਲ ਦੂਸਰੇ ਸਥਾਨ ਤੇ ਅਤੇ ਉਦੈ, ਮਿਲੇਨੀਅਮ ਸਕੂਲ ਤੀਸਰੇ ਸਥਾਨ ਤੇ ਰਿਹਾ। 500 ਮੀ: ਫ੍ਰੀ ਸਟਾਈਲ ਵਿੱਚ ਖਾਲਸਾ ਕਾਲੀਜੀਏਟ ਪਬਲਿਕ ਸਕੂਲ ਦੇ ਯੁਵਰਾਜ ਪਹਿਲੇ ਸਥਾਨ ਤੇ, ਕੋਟ ਖਾਲਸਾ ਸਕੂਲ ਦਾ ਮਹਾਬੀ ਦੂਸਰੇ ਸਥਾਨ ਤੇ ਅਤੇ ਮੀਲੇਨੀਅਮ ਸਕੂਲ ਦਾ ਉਦੈ ਤੀਸਰੇ ਸਥਾਨ ਤੇ ਰਿਹਾ। 50 ਮੀ: ਬੈਕ ਸਟ੍ਰੌਕ ਵਿੱਚ ਡੀ.ਏ.ਵੀ ਪਬਲਿਕ ਸਕੂਲ ਦੇ ਰਕਸ਼ਨ ਪਹਿਲੇ ਸਥਾਨ, ਹੋਲੀ ਹਾਰਟ ਸਕੂਲ ਦੇ ਧਨਵੀਰ ਦੂਸਰੇ ਸਥਾਨ ਤੇ ਅਤੇ ਅਜਨਤਾ ਪਬਲਿਕ ਸਕੂਲ ਦਾ ਗਰਵ ਤੀਸਰੇ ਸਥਾਨ ਤੇ ਰਿਹਾ।50 ਮੀ: ਬੈ ਸਟ੍ਰੋਕ ਵਿੱਚ ਐਕਸਲੁਜਮ ਹਾਈ ਸਕੂਲ ਦਾ ਕ੍ਰਿਸ਼ਨਨ ਮੇਹਰਾ ਪਹਿਲੇ ਸਥਾਨ ਤੇ, ਹੋਲੀ ਹਾਰਟ ਸਕੂਲ ਦਾ ਹਰੀਸ਼ ਦੂਸਰੇ ਸਥਾਨ ਤੇ ਅਤੇ ਹੋਲੀ ਹਾਰਟ ਸਕੂਲ ਦਾ ਸਮਰੱਥ ਤੀਸਰੇ ਸਥਾਨ `ਤੇ ਰਿਹਾ। 50 ਮੀ: ਬਟਰਫਲਾਈ ਸਟ੍ਰੋਕ ਵਿੱਚ ਡੀ.ਏ.ਵੀ ਪਬਲਿਕ ਸਕੂਲ ਤੇ ਰਕਸ਼ਨ, ਕੋਟ ਖਾ ਸਕੂਲ ਦੇ ਮਹਾਬੀਰ ਸਿੰਘ ਅਤੇ ਖਾਲਸਾ ਪਬਲਿਕ ਸਕੂਲ ਦੇ ਯੁਵਰਾਜ ਤੀਸਰੇ ਸਥਾਨ ਤੇ ਰਹੇ। 4ਘ50 ਮੀ ਫ੍ਰੀ ਰਿਲੇਅ ਵਿੱਚ ਹੋਲੀ ਹਾਰਟ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਮੀਲੇਨੀਅਮ ਸਕੂਲ ਦੀ ਟੀਮ ਦੂਸਰੇ ਸਥਾਨ ਤੇ ਰਹੀ 4ਘ50 ਮੀ: ਮੈਡਲੇ ਰਿਲੇਅ ਵਿੱਚ ਹਾਰਟ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਮੀਲੇਨੀਅਮ ਸਕੂਲ ਦੀ ਟੀਮ ਦੂਸਰੇ ਸਥਾਨ ਤੇ ਰਹੀ । ਇਸੇ ਤਰਾ੍ਹ 50 ਮੀ: ਫ੍ਰੀ ਸਟਾਈਲ ਲੜਕੀਆਂ ਵਿੱਚ ਭਵਨ ਐਸ.ਐਲ ਸਕੂਲ ਦੀ ਸਰਿਸ਼ਟੀ ਪਹਿਲੇ ਸਥਾਨ ਤੇ, ਦਸਮੇਸ਼ ਇੰਟਰਨੈਸ਼ਨਲ ਸਕੂਲ ਦੀ ਹਰਲੀਨ ਦੂਸਰੇ ਸਥਾਨ ਅਤੇ ਹੋਲੀ ਹਾਰਟ ਸਕੂਲ ਦੀ ਰਵਤੇਜ ਤੀਸਰੇ ਸਥਾਨ ਤੇ ਰਹੀ। 50 ਮੀ: ਬੈਕ ਸਟ੍ਰੋਕ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਸੁਬਰੀਨ ਪਹਿਲੇ ਸਥਾਨ, ਡੀ.ਏ.ਵੀ ਪਬਲਿਕ ਸਕਨੁ ਦੀ ਨਾਇਕਾ ਦੂਸਰੇ ਸਥਾਨ ਤੇ ਅਤੇ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਹਮਾਕਸ਼ੀ ਤੀਸਰੇ ਸਥਾਨ ਤੇ ਰਹੀ। 50 ਮੀ: ਬਟਰਫਲਾਈ ਵਿੱਚ ਭਵਨ ਐਸ.ਐਲ ਦੀ ਵਰੀਧੀ ਪਹਿਲੇ ਸਥਾਨ ਤੇ ਡੀਏਵੀ ਪਬਲਿਕ ਸਕੂਲ ਦੀ ਪ੍ਰਿਯੰਕਾ ਦੂਸਰੇ ਸਥਾਨ ਤੇ ਅਤੇ ਹੋਲੀ ਹਾਰਟ ਦੀ ਇਪਸ਼ੀਤਾ ਤੀਸਰੇ ਸਥਾਨ ਤੇ ਰਹੀ। 100 ਮੀ: ਫ੍ਰੀ ਸਟਾਈਲ ਵਿੱਚ ਭਵਨ ਐਸ.ਐਲ ਦੀ ਵਰੀਧੀ ਪਹਿਲੇ ਸਥਾਨ ਤੇ ਡੀਏਵੀ ਪਬਲਿਕ ਸਕੂਲ ਦੀ ਪ੍ਰਿਯੰਕਾ ਦੂਸਰੇ ਸਥਾਨ ਤੇ ਅਤੇ ਹੋਲੀ ਹਾਰਟ ਸਕੂਲ ਦੀ ਰਵਤੇਜ ਤੀਸਰੇ ਸਥਾਨ ਤੇ ਰਹੀ।100 ਮੀ: ਬੈਕ ਸਟ੍ਰੋਕ ਵਿੱਚ ਭਵਨ ਐਸ.ਐਲ ਦੀ ਵਰਿਧੀ ਪਹਿਲੇ ਸਥਾਨ, ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿਯੰਕਾ ਦੂਸਰੇ ਸਥਾਨ ਤੇ ਅਤੇ ਮੀਲੇਨੀਅਮ ਸਕੂਲ ਦੀ ਮਾਨਿਆ ਤੀਸਰੇ ਸਥਾਨ `ਤੇ ਰਹੀ।
ਕਬੱਡੀ ਦੇ ਅੰ: 18 ਉਮਰ ਵਰਗ ਮੁਕਾਬੇ ਜੋ ਕਿ ਗੁਰੂ ਨਾਨਕ ਸਟੇਡੀਅਮ ਵਿੰਚ ਹੋ ਰਹੇ ਹਨ ਵਿੱਚ ਪਹਿਲਾ ਮੈਚ ਸ:ਹਾਈ ਸਕੂਲ ਕਾਲਾ ਅਤੇ ਸ:ਸੀ:ਸੈਕ:ਸਕੂਲ ਮਾਲਰੋਡ ਦਰਮਿਆਨ ਹੋਇਆ ਜਿਸ ਵਿੱਚ ਮਾਲਰੋਡ ਸਕੂਲ ਜੇਤੂ ਰਿਹਾ। ਦੂਸਰਾ ਮੈਚ ਸ:ਸ:ਸ ਸਕੂਲ ਹਰਸ਼ਾਛੀਨਾ ਅਤੇ ਬੋਹੜੂ ਵਿੱਚ ਹੋਇਆ ਜਿਸ ਵਿੱਚ ਸ:ਸ:ਸ:ਸਕੂਲ ਹਰਸ਼ਾ ਛੀਨਾਂ ਜੇਤੂ ਰਿਹਾ। ਲੜਕੀਆ ਦਾ ਤੀਸਰਾ ਮੈਚ ਮਝੈਲ ਸਪੋਰਟਸ ਕਲੱਬ ਅਤੇ ਸ:ਸ:ਸ:ਸਕੂਲ ਫੇਰੂਮਾਨ ਦਰਮਿਆਨ ਹੋਇਆ ਜਿਸ ਵਿੱਚ ਮਝੈਲ ਸਪੋਰਟਸ ਕਲੱਬ ਜੇਤੂ ਰਿਹਾ। ਲੜਕਿਆ ਦੇ ਮੁਕਾਬਲਿਆ ਵਿੱਚ ਪਹਿਲਾ ਮੈਚ ਸ:ਸ:ਸ ਸਕੂਲ ਹਰਸ਼ਾਛੀਨਾਂ ਅਤੇ ਬਾਬਾ ਦੀਪ ਸਿੰਘ ਕਲੱਬ ਮੌਦੇ ਦਰਮਿਆਨ ਹੋਇਆ ਜਿਸ ਵਿੱਚ ਹਰਸ਼ਾਛੀਨਾਂ ਦੀ ਟੀਮ ਜੇਤੂ ਰਹੀ। ਦੂਸਰਾ ਮੈਚ ਸ:ਹਾਈ ਸਕੂਲ ਭੀਲੋਵਾਲ ਅਤੇ ਸ:ਸ;ਸ:ਸਕੂਲ ਫੇਰੂਮਾਂਨ ਦਰਮਿਆਨ ਹੋਇਆ ਜਿਸ ਵਿੱਚ ਭੀਲੋਵਾਲ ਦੀ ਟੀਮ ਜੇਤੂ ਰਹੀ। ਤੀਸਰਾ ਮੈਚ ਖਾਲਸਾ ਕਾਲਜੀਏਟ ਸਕੂਲ ਅਤੇ ਸ:ਸ:ਸ:ਸਕੂਲ ਗੁਰੂ ਕੀ ਬੇਰ ਮੱਤੇਵਾਲ ਦਰਮਿਆਨ ਹੋਇਆ , ਜਿਸ ਵਿੱਚ ਖਾਲਸਾ ਸਕੂਲ ਦੀ ਟੀਮ ਜੇਤੂ ਰਹੀ।
ਰਿਧਮਿਕ ਜਿਮਸਟਿਕ ਲੜਕੀਆਂ ਵਿੱਚ ਖਾਲਸਾ ਕਾਲਜੀਏਟ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਰਹੀ, ਅਜੀਤ ਵਿਦਿਆਲਯ ਸੀ:ਸੈਕ:ਸਕੂਲ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਸਪਰਿੰਗ ਡੇਅਲ ਸੀ:ਸੈਕ:ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਖਾਲਸਾ ਪਬਲਿਕ ਸਕੂਲ ਦੀ ਕਿਰਤੀ ਧਾਮੀ ਆਲ ਰਾਊਵਡ ਬੈਸਟ ਰਿਧਮਿਕ ਜਿਮਨਾਸਟ ਰਹੀ।
ਟੇਬਲ ਟੈਨਿਸ ਅੰ:14 ਲੜਕੀਆ ਦੇ ਮੁਕਾਬਲਿਆ ਵਿੱਚ ਅਸ਼ੋਕ ਵਾਟਿਕਾ ਪਬਿਲਕ ਸਕੂਲ ਦੀ ਗੁਰਪ੍ਰੀਤ ਕੌਰ ਅਤੇ ਰਜਵੰਤ ਕੌਰ ਪਹਿਲੇ ਸਥਾਨ ਤੇ, ਡੀਏਵੀ ਪਬਲਿਕ ਸਕੂਲ ਦੀ ਏਕਤਾ ਅਤੇ ਨਿਮਯਾ ਦੂਸਰੇ ਸਥਾਨ ਤੇ ਅਤੇ ਸਪਿ੍ਰੰਗ ਡੇਅਲ ਪਬਲਿਕ ਸਕੂਲ ਦੀ ਸੁ ਕੌਰ, ਮਨਸੀਰਤ ਕੌਰ, ਲਵਰੀਨ ਕੌਰ, ਨਿਮਰਤ ਕੌਰ ਤੀਸਰੇ ਸਥਾਨ ਤੇ ਰਹੀ।
ਹੈਵਡਬਾਲ ਲੜਕਿਆ ਦੇ ਅੰ: 18 ੳਮਰ ਵਰਗ ਦੇ ਪਹਿਲੇ ਦਿਨ ਦੇ ਨਾਕ ਆਊਟ ਮੁਕਾਲਿਆ ਵਿੱਚ ਸ:ਸ;ਸ:ਸਕੂਲ ਛੇਹਰਟਾ , ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ:ਸੈਕ:ਸਕੂਲ ਚੂੰਗ , ਸ:ਸ:ਸ: ਖੱਬੇ ਰਾਜਪੂਤਾ , ਖਾਲਸਾ ਕਾਲਜੀਏਟ ਸਕੂਲ, ਸ:ਸ:ਸ: ਬਾਸਰਕੇ ਗਿੱਲਾ, ਜੇਤੂ ਰਹੇ। ਪਹਿਲਾ ਸੈਮੀ ਫਾਈਨਲ ਸ:ਸ:ਸ:ਸ ਖੱਬੇ ਰਾਜਪੂਤਾਂ ਅਤੇ ਖਾਲਸਾ ਕਾਲਜੀਏਟ ਸਕੂਲ ਦਰਮਿਆਨ ਹੋਇਆ। ਜਿਸ ਵਿੱਚ ਖਾਲਸਾ ਕਾਜੀਏਟ ਸਕੂਲ ਅੰਮਿ੍ਰਤਸਰ ਜੇਤੂ ਰਿਹਾ। ਲੜਕੀਆ ਦਾ ਪਹਿਲਾ ਮੁਕਾਬਲਾ ਖਾਲਸਾ ਕਾਲਜੀਏਟ ਸਕੂਲ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ:ਸੈਕ:ਸਕੂਲ ਚੂੰਗ ਦਰਮਿਆਨ ਹੋਇਆ ਜਿਸ ਵਿੱਚ ਖਾਲਸਾ ਕਾਲਜੀਏਟ ਗ:ਸਕੂਲ 5 ਦੇ ਮੁਕਾਬਲੇ 15 ਗੋਲਾ ਨਾਲ ਜੇਤੂ ਰਿਹਾ। ਦੂਸਰਾ ਮੁਕਾਬਲਾ ਸ:ਹਾਈ ਸਕੂਲ ਕੋਟ ਖਾਲਸਾ ਅਤੇ ਸ;ਸ:ਸ: ਪੁਤਲੀਘਰ ਦਰਮਿਆਨ ਰਿਹਾ ਜਿਸ ਵਿੱਚ ਕੋਟ ਖਾਲਸਾ ਦੀ ਟੀਮ 6 ਦੇ ਮੁਕਾਬਲੇ 10 ਗੋਲਾ ਨਾਲ ਜੇਤੂ ਰਹੀ।
ਜੂਡੋ ਲੜਕੀਆ ਦੇ ਮੁਕਾਬਲੇ ਜੋ ਕਿ ਗੁਰੁੂ ਰਾਮਦਾਸ ਖਾਲਸਾ ਸੀ:ਸੈਕ: ਸਕੂਲ ਅੰਮਿ੍ਰਤਸਰ ਵਿੱਚ ਹੋ ਰਹੇ ਹਨ। ਜਿਸ ਵਿੱਚ 36 ਕਿੱਲੋਵ ਭਾਰ ਵਰਗ ਵਿੱਚ ਕੋਮਲ , ਸ:ਸ:ਸ; ਕੋਟ ਬਾਬਾ ਦੀਪ ਸਿੰਘ ਸਕੂਲ ਪਹਿਲੇ ਸਥਾਨ ਤੇ ਅਤੇ ਰਵਝਨਾ ਸ:ਸ:ਸ: ਕੋਟ ਬਾਬਾ ਦੀਪ ਸਿੰਘ ਸਕੂਲ ਦੂਸਰੇ ਸਥਾਨ ਤੇ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ । 40 ਕਿੱਲੋਵ ਭਾਰ ਵਰਗ ਵਿੱਚ ਹਰਪ੍ਰੀਤ ਕੌਰ ਸ:ਸ:ਸ; ਕੋਟ ਬਾਬਾ ਦੀਪ ਸਿੰਘ ਪਹਿਲੇ ਸਥਾਨ ਤੇ ਸ਼ੈਲੀ, ਕੋਟ ਬਾਬਾ ਦੀਪ ਸਿੰਘ ਸਕੂਲ ਦੂਸਰੇ ਸਥਾਨ ਤੇ ਆਨਮ ਸ:ਸ:ਸ:ਸਕੂਲ ਮਾਲਰੋਡ ਅਤੇ ਸ਼ਾਲੂ ਸ:ਸ:ਸ: ਮਾਲਰੋਡ ਤੀਸਰੇ ਸਥਾਨ ਤੇ ਰਹੀਆਂ।44 ਕਿੱਲੋਵ ਭਾਰ ਵਰਗ ਵਿੰਚ ਭਾਵਿਯਾ ਸ:ਹਾਈ :ਸਕੂਲ ਰਾਮਆਸ਼ਰਮ ਪਹਿਲੇ ਸਥਾਨ ਤੇ ਪੁਲਿਸ ਪਬਲਿਕ ਸਕੂਲ ਦੀ ਮੇਘਾ ਦੂਸਰੇ ਸਥਾਨ ਤੇ ਰਹੀ । 48 ਕਿੱਲੋ ਭਾਰ ਵਰਗ ਵਿੱਚ ਜਗਬੀਰ ਕੌਰ, ਸ:ਸ:ਸ ਕੋਟ ਬਾਬਾ ਦੀਪ ਸਿੰਘ ਪਹਿਲੇ ਸਥਾਨ ਤੇ ਜਸ਼ਨੂਰ ਦੂਸਰੇ ਸਥਾਨ ਤੇ ਅਤੇ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ। 52 ਕਿੱਲੋਵ ਭਾਰ ਵਰਗ ਵਿੱਚ ਪਹਿਲਾ ਸਥਾਨ ਗੁੰਝਨ ਐਸ.ਐਲ ਭਵਨ ਸਕੂਲ ਨੇ ਦੂਸਰਾ ਸਥਾਨ ਸਿਮਰਨਜੀਤ ਕੌਰ ਸ:ਗ: ਸ:ਸ; ਕੋਟ ਬਾਬਾ ਦੀਪ ਸਿੰਘ ਹਾਸਲ ਕੀਤਾ। 57 ਕਿੱਲੋਵ ਭਾਰ ਵਰਗ ਵਿੱਚ ਸਿਮਰਨ ਕੌਰ ਸ:ਕੰ:ਸ ਸਕੂਲ ਕੋਟ ਬਾਬਾ ਦੀਪ ਸਿੰਘ ਪਹਿਲੇ ਸਥਾਨ, ਕੋਮਲ, ਡੀਏਵੀ ਇੰਟਰਨੈਸ਼ਨਲ ਦੂਸਰੇ ਸਥਾਨ ਤੇ ਅਤੇ ਸ:ਸ:ਸ:ਸਕੂਲ ਮਾਲਰੋਡ ਦੀ ਰਾਧਿਕਾ ਤੀਸਰੇ ਸਥਾਨ ਤੇ ਰਹੀ। 63 ਕਿੱਲੋਵ ਭਾਰ ਵਰਗ ਵਿੱਚ ਸ:ਗ:ਸ:ਸਕੂਲ ਕੋਟ ਬਾਬਾ ਦੀਪ ਸਿੰਘ ਦੀ ਸਤਿੰਦਰ ਕੌਰ ਪਹਿਲੇ ਸਥਾਨ ਤੇ, ਸਿਵਾਨੀ ਦੂਸਰੇ ਸਥਾਨ ਤੇ ਰਹੀ। 70 ਕਿੱਲੋਵ ਭਾਰ ਵਰਗ ਵਿੱਚ ਸ:ਗ:ਸ:ਸਕੂਲ ਕੋਟ ਬਾਬਾ ਦੀਪ ਸਿੰਘ ਦੀ ਤਨਮੇਅ ਪਹਿਲੇ ਸਥਾਨ ਤੇ ਅਤੇ ਅਨਮੋਲ ਸ਼ਰਮਾ ਦੂਸਰੇ ਸਥਾਨ ਤੇ ਰਹੀ ।
ਇਸ ਮੌਕੇ ਤੇ ਗੁਰਿੰਦਰ ਸਿੰਘ ਹੁੰਦਲ, ਸੀ: ਸਹਾਇਕ ਨੇਹਾ ਚਾਵਲਾ ਕਲਰਕ, ਅਤੇ ਸਮੂਹ ਕੋਚਿਜ ਜਸਵੰਤ ਸਿਘ, ਵਿਨੋਦ ਸਾਂਗਵਾਨ, ਗੁਰਮੀਤ ਸਿੰਘ , ਰਵਿੰਦਰ ਸਿਘ ਬਿੰਦਾ, ਅਵਤਾਰ ਸਿੰਘ, ਇੰਦਰਵੀਰ ਸਿੰਘ, ਸਿਮਰਨਜੀਤ ਸਿੰਘ, ਸਵਿਤਾ ਕੁਮਾਰੀ, ਪਦਾਰਥ ਸਿੰਘ, ਕਰਨ ਸ਼ਰਮਾ, ਅਸ਼ੋਕ ਕੁਮਾਰ, ਨੀਤੂ ਸਭਰਵਾਲ, ਕੁਲਦੀਪ ਕੌਰ, ਰਾਜਬੀਰ ਕੌਰ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਰਣਕੀਰਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਡੀ.ਪੀ ਸਲਵਿੰਦਰ ਸਿੰਘ, ਕੁਲਜਿੰਦਰ ਸਿੰਘ ਮੱਲੀ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …