Friday, November 22, 2024

ਖ਼ਾਲਸਾ ਕਾਲਜ ਵਿਖੇ ‘ਭੌਤਿਕ ਵਿਗਿਆਨ ਦੇ ਵਿਚਾਰ ਅਤੇ ਭਵਸਾਗਰੁ‘ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)-  ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ PPN2910201813ਰਹਿਨੁਮਾਈ ਹੇਠ ‘ਭੌਤਿਕ ਵਿਗਿਆਨ ਦੇ ਵਿਚਾਰ ਅਤੇ ਭਵਸਾਗਰੁ‘ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ (ਡਾ.) ਬੀਰਬਿਕਰਮ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਆਪਣਾ ਭਾਸ਼ਣ ਦਿੱਤਾ।
    ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਸ਼ੇਸ਼ ਵਕਤਾ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਅਤੇ ਅਧਿਆਪਕ ਇਸ ਨਿਵੇਕਲੇ ਅਤੇ ਖ਼ੋਜ ਭਰਪੂਰ ਵਿਸ਼ੇ ’ਤੇ ਕੀਤੇ ਜਾ ਰਹੇ ਲੈਕਚਰ ਤੋਂ ਲਾਭ ਉਠਾਉਣਗੇ, ਜੋ ਕਿ ਭੌਤਿਕ ਵਿਗਿਆਨ, ਫਿਲਾਸਫੀ, ਧਰਮ ਅਤੇ ਰਹੱਸਵਾਦ ਦਾ ਸੰਗਮ ਹੈ।ਉਨ੍ਹਾਂ ਵਕਤਾ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਬਹੁਤ ਘੱਟ ਵਿਦਵਾਨ ਹਨ ਜੋ ਆਪਣੇ ਮੂਲ ਵਿਸ਼ੇ ਤੋਂ ਹਟ ਕੇ ਹੋਰ ਸਮਾਜਿਕ ਸਮੱਸਿਆਵਾਂ ਬਾਰੇ ਵੀ ਸੋਚਦੇ ਹਨ, ਜਿਵੇਂ ਡਾ. ਬੀਰਬਿਕਰਮ ਸਿੰਘ ਨਿਉਕਲੀਅਰ ਫ਼ਿਜ਼ੀਕਸ ’ਚ ਮੁਹਾਰਤ ਰੱਖਣ ਦੇ ਨਾਲ-ਨਾਲ ਹੋਰ ਕਈ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ’ਚ ਸਰਗਰਮ ਹਨ।
    ਇਸ ਮੌਕੇ ਡਾ. ਬੀਰਬਿਕਰਮ ਸਿੰਘ ਨੇ ਕਿਹਾ ਕਿ ਉਹ ਕਾਲਜ ਦੇ ਧੰਨਵਾਦੀ ਹਨ, ਜਿੰਨ੍ਹਾਂ ਦੇ ਉਪਰਾਲਿਆਂ ਸਦਕਾ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਰਿਹਾ ਹਨ।ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਗਿਆਨ ਇੰਦਰੀਆਂ ਵਿਗਿਆਨ ਦੀ ਮਦਦ ਨਾਲ ਸੰਸਾਰ ਨੂੰ ਜਾਨਣ ’ਚ ਹੋਰ ਸਮਰੱਥ ਹੋਈਆਂ ਹਨ। ਵਿਸ਼ੇਸ਼ ਤੌਰ ’ਤੇ ਪਿਛਲੀਆਂ ਦੋ ਸਦੀਆਂ ’ਚ ਭੌਤਿਕ ਵਿਗਿਆਨ ’ਚ ਹੋਈਆਂ ਨਵੀਨ ਖ਼ੋਜਾਂ ਸਦਕਾ ਮਨੁੱਖ ਇਨਫ਼ਾਰਮੇਸ਼ਨ ਯੁੱਗ ’ਚ ਸ਼ਾਮਿਲ ਹੋਇਆ ਹੈ। ਇਨ੍ਹਾਂ ਖ਼ੋਜਾਂ ਸਦਕਾ ਮਨੁੱਖ ਕਦੇ ਵੀ ਤੇ ਕਿਸੇ ਨਾਲ ਵੀ ਜਾਣਕਾਰੀ ਸਾਂਝੀ ਕਰਨ ਯੋਗ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਖ਼ੋਜਾਂ ਦੀਆਂ ਸਮੁੱਚੇ ਭਵਸਾਗਰੁ ਨੂੰ ਵੇਖਣ-ਸਮਝਣ ’ਚ ਆਪਣੀਆਂ ਸੀਮਾਵਾਂ ਹਨ।
    ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਅਸੀਂ ਜੋ ਵੀ ਵੇਖ ਸਮਝ ਅਤੇ ਮਹਿਸੂਸ ਕਰ ਸਕਦੇ ਹਾਂ ਉਹ ਸਭ ਭਵਸਾਗਰੁ ਹੀ ਹੈ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ’ਚ ਸਾਨੂੰ ਸੁਚੇਤ ਕੀਤਾ ਹੈ ਕਿ ਆਪਣੇ ਆਤਮ ਸਮਰਪਣ ਬਿਨ੍ਹਾਂ ਉਸ ਸੱਚੇ ਦੀ ਸੱਚੀ ਕਾਰ ਅਤੇ ਅਨੰਤ ਬ੍ਰਹਿਮੰਡ ਨੂੰ ਨਹੀਂ ਸਮਝਿਆ ਜਾ ਸਕਦਾ। ਭਾਸ਼ਣ ਦੇ ਅਖੀਰ ’ਤੇ ਵਿਭਾਗ ਦੀ ਮੁਖੀ ਡਾ. ਹਰਵਿੰਦਰ ਕੌਰ ਨੇ ਡਾ. ਬੀਰਬਿਕਰਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁੱਲਵਾਨ ਵਿਚਾਰ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੋਣਗੇ। ਉਨ੍ਹਾਂ ਨੇ ਸੈਮੀਨਾਰ ’ਚ ਮੌਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply