Tuesday, May 21, 2024

ਔਜਲਾ ਨੇ ਅੰਮ੍ਰਿਤਸਰ ਦੀ ਪ੍ਰਦੂਸ਼ਣ ਸਮੱਸਿਆ ਨੂੰ ‘ਸੰਸਾਰ ਸਿਹਤ ਸੰਗਠਨ’ ਦੇ ਇਜਲਾਸ `ਚ ਉਭਾਰਿਆ

ਅੰਮ੍ਰਿਤਸਰ/ਜਨੇਵਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਸ਼ਟਰ ਦੀ ‘ਵਰਲਡ ਹੈਲਥ ਆਰਗਾਈਨੇਸ਼ਨ ਦੀ ਸ਼ਾਖਾ ‘ਅਰਬਨ ਏਅਰ ਪੁਲਿਉਸ਼ਨ PPN3010201802ਅਬਸਰਵੇਟਰੀ’ ਵਲੋਂ ਸਵੀਟਰਜਰਲੈਂਡ ਦੇ ਸ਼ਹਿਰ ‘ਜਨੇਵਾ’ ਵਿੱਚ 29 ਅਕਤੂਬਰ ਤੋਂ 1 ਨਵੰਬਰ ਤੱਕ ਸੰਸਾਰ ਦੇ ਕੁੱਝ ਚੌਣਵੇ ਸ਼ਹਿਰਾਂ ਵਿੱਚ ਹਵਾ ਪ੍ਰਦੂਸਣ ਦੀ ਸਮਸਿਆ ਨੁੰ ਨਜਿਠਣ ਲਈ ‘ਆਮ ਮਹਾ ਸਭਾ’ ਦਾ ਆਯੋਜਨ ਕੀਤਾ ਗਿਆ ਹੈ।
     ਜਿਸ ਵਿੱਚ ਅੰਮ੍ਰਿਤਸਰ ਦੇ ਲੋਕ ਸਭਾ ਮੈਬਰ ਗੁਰਜੀਤ ਸਿੰਘ ਅੋਜਲਾ ਨੇ ਪਹਿਲੀ ਵਾਰ ਅਜਿਹੀ ਅੰਤਰਰਾਸ਼ਟਰੀ ਕਨਵੈਂਸ਼ਨ ਵਿੱਚ ਭਾਗ ਲਿਆ ਤੇ ਸੰਯੁਕਤ ਰਾਸਟਰ ਦੀ ‘ਸੰਸਾਰ ਸਿਹਤ ਸੰਸਥਾ’ ਦੇ ਨੁਮਿਇਦਿਆ ਨੁੰ ਅੰਮ੍ਰਿਤਸਰ ਵਿੱਚ ਪ੍ਰਦੂਸ਼ਣ ਦੀ ਸਮਸਿਆ ਤੋ ਜਾਣੂ ਕਰਵਾਇਆ ਤੇ ਇਸ ਚੋਟੀ ਦੀ ਸੰਸਥਾ ਦਾ ਧਿਆਨ ਗਰੁੂ ਦੀ ਨਗਰੀ ਵਿੱਚ ਫੈਲੇ ਪ੍ਰਦੂਸਣ ਵੱਲ ਦਿਵਾ ਕੇ ‘ਸੰਸਾਰ ਸਹਿਤ ਸੰਸਥਾ ਨੁੰ ਅੰਮ੍ਰਿਤਸਰ ਵਿੱਚ ਆਉਣ ਦੀ ਬੇਨਤੀ ਵੀ ਕੀਤੀ।
 ਔਜਲਾ ਨੇ ਦੱਸਿਆ ਕਿ ‘ਅਰਬਨ ਏਅਰ ਪੁਲਿਊੇਸ਼ਨ ਅਬਸਰਵੇਟਰੀ;’ ‘ਸੰਸਾਰ ਸਹਿਤ ਸੰਸਥਾ’ ਦੀ ਇਕ ਅਜਿਹੀ ਵਕਾਰੀ ਬਾਡੀ ਹੈ, ਜਿਸ ਦੇ ਮੈਂਬਰ ਸੰਸਾਰ ਦੇ ਕੁੱਝ ਚੌਣਵੇ ਸ਼ਹਿਰ ਹਨ, ਜਿੰਨਾ੍ਹ ਵਿੱਚ ਲੰਡਨ, ਨਿੳਯਾਰਕ, ਪੈਰਿਸ  ਟੋਕੀਉ ਮੈਦਰੀਦ ਹਨ ਤੇ ਅੰਮ੍ਰਿਤਸਰ ਲਈ ਇਕ ਮਾਣ ਵਾਲੀ ਗੱਲ ਹੈ ਕਿ ਜਲਦੀ ਹੀ ਅੰਮ੍ਰਿਤਸਰ ਵੀ ਇਸ ਵੱਕਾਰੀ ਗਰੁੱਪ ਦਾ ਮੈਂਬਰ ਬਨਣ ਜਾ ਰਿਹਾ ਹੈ ।
 ਉਹਨਾਂ ਨੇ ਕਿਹਾ ਕਿ ਸੰਸਾਰ ਦੇ 21 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਅੰਮ੍ਰਿਤਸਰ ਇੱਕ ਹੈ ਤੇ ਇਸੇ ਅਧਾਰ `ਤੇ ਹੀ ਅੰਮ੍ਰਿਤਸਰ ਲਈ ਇਸ ਗਰੁੱਪ ਦੇ ਮੈਂਬਰ ਬਨਣ ਦੇ ਮੌਕੇ ਹਨ।ਉਹਨਾਂ ਨੇ ਕਿਹਾ ਕਿ ਸੰਸਾਰ ਸਿਹਤ ਸੰਸਥਾ ਦੇ ਸਰਵੇਖਣ ਮੁਤਾਬਕ ਸੰਸਾਰ ਦੇ 12 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂਾਂ ਵਿਚੋਂ 11 ਭਾਰਤ ਵਿੱਚ ਹਨ।
ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਇਸ ਅੰਤਰਰਾਸ਼ਟਰੀ ਗਰੁੱਪ ਦੇ ਮੈਂਬਰ ਬਨਣ ਤੋਂ ਬਾਅਦ ਹੁਣ ‘ਸੰਸਾਰ ਸਿਹਤ ਸੰਸਥਾ’ ਆਪਣੇ ਤੌਰ `ਤੇ ਅੰਮ੍ਰਿਤਸਰ ਆ ਕੇ ਸ਼ਹਿਰ ਦੇ ਪ੍ਰਦੂਸਣ ਤੇ ਇਸ ਦੇ ਕਾਰਣਾਂ ਨੁੰ ਘੋਖਣਗੇ ਤੇ ਰਿਪੋਰਟ ਤਿਆਰ ਕਰਨਗੇ ਜਿਸ ਵਿੱਚ ਸੂਬਾ ਸਰਕਾਰ ਤੇ ਕੇਂਦਰ ਸਰਕਾਰਾਂ ਦੀ ਸ਼ਮੂਲੀਅਤ ਹੋਵੇਗੀ ਤੇ ‘ਸੰਸਾਰ ਸਿਹਤ ਸੰਸਥਾ’ ਹੀ ਇਕ ਯੋਜਨਾ ਬਣਾ ਕੇ ਤੇ ਕੋਲੋਂ ਪੈਸਾ ਖਰਚ ਕੇ ਸ਼ਹਿਰ ਦੇ ਵਿਚੋਂ ਪਰਦੂਸ਼ਣ ਨੁੰ ਖਤਮ ਕਰਨ ਲਈ ਯਤਨ ਕਰੇਗੀ।
 ਔਜਲਾ ਨੇ ਇਸ ਜਨਰਲ ਮਹਾ ਸਭਾ ਵਿੱਚ ਬੋਲਦਿਆਂ ਉਥੇ ਹਾਜਰ ਅੰਤਰਰਾਸਟਰੀ ਨੁਮਾਇਦਿਆਂ ਨੁੰ ਅੰਮ੍ਰਿਤਸਰ ਦੀ ਇਤਹਾਸਕ ਤੇ ਧਾਰਮਿਕ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਇਸ ਸ਼ਹਿਰ ਦੀ ਪਵਿਤਰਤਾ ਦੇ ਪੱਖ ਨੁੰ ਵੀ ਉਭਾਿਰਆ। ਸਰਦਾਰ ਅੋਜਲਾ ਨੇ ਭਾਰਤ ਸਰਕਾਰ ਤੇ ਗਰੀਨ ਟ੍ਰਿਬਿਉਨਲ ਵਲੋਂ ਪ੍ਰਦੂਸ਼ਣ ਨੁੰ ਘੱਟ ਕਰਨ ਲਈ ਕੀਤੇ ਜਾ ਰਹੇ ਕਾਰਜਾ ਤੋਂ ਵੀੌ ਜਾਣੂ ਕਰਵਾਇਆ।ਔਜਲਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਅੰਮ੍ਰਿਤਸਰ ਵਿੱਚ ਪਰਦੂਸ਼ਣ ਦੀ ਸਮਸਿਆ ਨੁੰ ਏਡੇ ਵੱਡੇ ਅੰਤਰਰਾਸਟਰੀ ਮੰਚ `ਤੇ ਵਿਚਾਰਿਆ ਗਿਆ ਹੈ, ਨਾਲ ਹੀ ਇਸ ਨੁੰ ਘੱਟ ਕਰਨ ਲਈ ਠੋਸ ਉਪਰਾਲੇ ਕਰਨ ਲਈ ਅਹਿਦ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਮੈਂਬਰ ਦੇ ਤੌਰ `ਤੇ ਉਹਨਾਂ ਨੁੰ ਇਸ ਵੱਕਾਰੀ ਸੰਸਥਾ ਵਿੱਚ ਗਰੁੂ ਦੀ ਨਗਰੀ ਦੀ ਇਸ ਸਮਸਿਆ ਨੁੰ ਰੱਖਣ ਦਾ ਮੌਕਾ ਮਿਲਿਆ ਹੈ।ਉਹਨਾਂ ਨੇ ਕਿਹਾ ਕਿ ਹੁਣ ਸ਼ਹਿਰ ਵਿਚੋ ਪ੍ਰਦੂਸ਼ਣ ਨੁੰ ਖਤਮ ਕਰਨ ਲਈ ਇਕ ਆਸ ਦੀ ਕਿਰਨ ਵਿਖਾਈ ਦਿੱਤੀ ਹੈ।   

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply