ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਥਾਨਕ ਮਕਬੂਲਪੁਰਾ ਦੇ ਨੌਜੁਆਨਾਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਓਡਾਨ ਵੈਲਫੇਅਰ ਸੁਸਾਇਟੀ ਵੱਲੋਂ ਕਬੱਡੀ ਦੀ ਟੀਮ ਬਣਾਈ ਗਈ ਹੈ।ਜਿਸ ਦਾ ਅੱਜ ਪਹਿਲਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।ਕਬੱਡੀ ਖੇਡ ਰਹੇ ਨੌਜੁਆਨਾਂ ਨੇ ਆਪਣੇ ਜੋਹਰ ਦਿਖਾ ਕੇ ਹਾਜ਼ਰ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਕਸ਼ਮੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਇਲਾਕੇ ਦੇ ਨੌਜੁਆਨ ਨਸ਼ਿਆਂ ਦੀ ਦਲਦਲ ਵਿੱਚ ਪੈ ਕੇ ਨਾ ਸਿਰਫ ਆਪਣਾ ਬਲਕਿ ਮਾਪਿਆਂ ਦਾ ਜੀਵਨ ਵੀ ਖਰਾਬ ਕਰ ਰਹੇ ਹਨ।ਇਸ ਲਈ ਇਸ ਸੰਸਥਾ ਨੇ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਅਰੰਭੀ ਹੈ ਅਤੇ 17 ਤੋਂ 22 ਸਾਲ ਉਮਰ ਗਰੁੱਪ ਦੇ ਨੌਜੁਆਨਾਂ ਦੀ ਕਬੱਡੀ ਟੀਮ ਤਿਆਰ ਕੀਤੀ ਗਈ ਹੈ।ਉਹਨਾਂ ਕਿਹਾ ਕਿ ਆਉਂਦੇ ਤਿੰਨ-ਚਾਰ ਮਹੀਨਿਆਂ ਵਿੱਚ ਸੰਸਥਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਵਾਈਆਂ ਜਾਂਦੀਆਂ ਹਨ।ਇਹਨਾਂ ਸਮਾਜਸੇਵੀ ਕੰਮਾਂ ਵਿੱਚ ਉਹਨਾਂ ਨੂੰ ਇਲਾਕੇ ਤੋਂ ਕਾਫੀ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸੁਰਿੰਦਰ ਸਿੰਘ, ਮੁਖਤਾਰ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਵਰਨ ਸਿੰਘ ਬਲੱਗਣ, ਫੁੰਮਣ ਸਿੰਘ ਪ੍ਰਧਾਨ, ਗੁਰਦੇਵ ਸਿੰਘ, ਕੇਵਲ ਸਿੰਘ ਜੱਜ ਆਦਿ ਵੀ ਮੌਜ਼ੂਦ sn[
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …