ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਬਲੱਡ ਡੋਨੇਟ ਯੂਨਿਟੀ ਵੱਲੋ ਸਥਾਨਕ ਜਲ੍ਹਿਆ—ਵਾਲਾ ਬਾਗ ਵਿਖੇ ਸ਼ਹੀਦਾ— ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਗੁਰੂ ਨਗਰੀ ਦਰਸ਼ਨਾਂ ਲਈ ਆਏ 150 ਦੇ ਕਰੀਬ ਲੋਕਾ— ਨੇ ਖੂਨਦਾਨ ਕੀਤਾ। ਇਸ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰ: 34 ਦੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਸੁਲਤਾਨਵਿੰਡ ਨੇ ਸੰਸਥਾ ਦੇ ਸਮੂੰਹ ਅਹੁਦੇਦਾਰਾ— ਅਤੇ ਮੈਂਬਰਾ— ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾ— ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਆਪ ਖੂਨਦਾਨ ਕਰਨ ਬਲਕਿ ਹੋਰਨਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ।ਸੰਸਥਾ ਦੇ ਚੇਅਰਮੈਨ ਅਮਨਬੀਰ ਸਿੰਘ ਪਾਰਸ ਨੇ ਦੱਸਿਆ ਸਿਵਲ ਹਸਪਤਾਲ ਬਲੱਡ ਬੈਂਕ ਦੇ ਇੰਚਾਰਜ ਡਾ. ਅਰੁਣ, ਸ਼ਿਵਾ ਤੇ ਅਨੂ ਮਲਹੋਤਰਾ ਦੀ ਦੇਖ-ਰੇਖ ਹੇਠ ਕੈਂਪ ਕੈਂਪ ਲਗਾ ਕੇ ਜੋ ਖੂਨ ਇਕੱਠਾ ਕੀਤਾ ਜਾ—ਦਾ ਹੈ, ਉਹ ਸੜਕ ਹਾਦਸਿਆਂ ਦੇ ਜਖਮੀਆਂ ਅਤੇ ਥੈਲੀਸੀਮੀਆ ਦੀ ਬੀਮਾਰੀ ਤੋ— ਪੀੜ੍ਹਤ ਮਰੀਜਾ— ਨੂੰ ਦਿੱਤਾ ਜਾ—ਦਾ ਹੈ।ਇਸ ਮੌਕੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਰਾਜਾ, ਪ੍ਰਧਾਨ ਜਗਪ੍ਰੀਤ ਸਿੰਘ ਧਾਮੀ, ਜਰਨਲ ਸਕੱਤਰ ਹਰਜੀਤ ਸਿੰਘ ਹੈਰੀ, ਮਨਦੀਪ ਸਿੰਘ ਮੰਨੂੰ, ਰਵਿੰਦਰ ਸਿੰਘ ਹੈਪੀ, ਅਮਨਦੀਪ ਸਿੰਘ ਸਿਕੰਦਰ, ਸੁਖਦੇਵ ਸਿੰਘ, ਸੋਨੂੰ ਕੰਡਾ, ਵਿਜੇ ਕੁਮਾਰ ਹੈਪੀ, ਮਨਪ੍ਰੀਤ ਸਿੰਘ ਮੱਲ੍ਹੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …