ਰਿਪੋਰਟ ਆਉਣ `ਤੇ ਹੋਵੇਗੀ ਬਣਦੀ ਕਾਰਵਾਈ- ਰਜਿੰਦਰਪਾਲ ਸਿੰਘ
ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸ਼ਟ੍ਰੇਸ਼ਨ ਪੰਜਾਬ ਕਾਹਨ ਸਿੰਘ ਪੰਨੂ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਫੂਡ ਸੇਫਟੀ ਵਿੰਗ ਵੱਲੋਂ ਸਹਿਰ ਅੰਦਰ ਮਿਲਾਵਟ ਖੋਰੀ ਨੂੰ ਰੋਕਣ ਲਈ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ ।
ਅਧੀਨ ਅੱਜ ਫੂਡ ਸੇਫਟੀ ਵਿੰਗ ਜਿਸ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਕਸਮੀਰ ਸਿੰਘ ਅਤੇ ਫੂਡ ਸੇਫਟੀ ਅਫਸ਼ਰ ਸ੍ਰੀਮਤੀ ਸਿਮਰਤ ਕੌਰ ਵੱਲੋਂ ਸਾਂਝੇ ਤੋਰ `ਤੇ ਗੁਪਤ ਸੂਚਨਾ ਦੇ ਅਧਾਰ `ਤੇ ਸਨੀਵਾਰ ਸਵੇਰੇ ਕਰੀਬ 4 ਵਜੇ ਪਿੰਡ ਰਸਪਾਲਵਾਂ ਟੋਲ ਪਲਾਜ਼ਾ `ਤੇ ਨਾਕਾ ਲਗਾਇਆ ਗਿਆ।ਨਾਕੇ ਦੋਰਾਨ ਫਿਗੋ ਗੱਡੀ ਨੂੰ ਕਾਬੂ ਕੀਤਾ ਗਿਆ, ਜਿਸ ਵਿਚ ਕਰੀਬ 2 ਕਵਿੰਟਲ 20 ਕਿਲੋ ਪਨੀਰ ਸੀ, ਜੋ ਕਿ ਹਿਮਾਚਲ ਸਪਲਾਈ ਹੋਣ ਜਾ ਰਿਹਾ ਸੀ।ਗੱਡੀ ਚਾਲਕ ਨੇ ਟੀਮ ਨੂੰ ਦੱਸਿਆ ਕਿ ਉਹ ਸੈਣੀ ਡੇਅਰੀ ਦੀਨਾਨਗਰ ਦਾ ਮਾਲਕ ਹੈ ਅਤੇ ਉਹ ਹਿਮਾਚਲ ਪ੍ਰਦੇਸ਼ ਵਿੱਚ ਪਨੀਰ ਸਪਲਾਈ ਕਰਨ ਜਾ ਰਿਹਾ ਹੈ।ਟੀਮ ਵੱਲੋਂ ਗੱਡੀ ਨੂੰ ਰੋਕ ਕੇ ਪਨੀਰ ਦਾ ਸੈਂਪਲ ਲਿਆ ਗਿਆ।
ਇਸ ਮਗਰੋਂ ਗੁਜਰਾਤ ਤੋਂ ਆ ਰਿਹਾ ਇੱਕ ਤੇਲ ਦਾ ਟੈਂਕਰ ਰੋਕਿਆ ਗਿਆ, ਜਿਸ ਵਿੱਚ ਕਰੀਬ 33 ਟਨ ਰਿਫਾਇੰਡ ਸੋਇਆਬੀਨ ਆਇਲ ਸੀ, ਇਹ ਕਠੂਆ ਜਾ ਰਿਹਾ ਸੀ। ਵਿਭਾਗੀ ਟੀਮ ਵਲੋਂ ਟੈਂਕਰ ਵਿੱਚੋਂ ਰਿਫਾਇੰਡ ਸੋਇਆਬੀਨ ਆਇਲ ਦਾ ਸੈਂਪਲ ਲਿਆ ਗਿਆ।ਇਸ ਤੋਂ ਇਲਾਵਾ ਟੀਮ ਵੱਲੋਂ ਗਾਂਧੀ ਚੋਕ ਵਿੱਚ ਸਥਿਤ ਦੋ ਹਲਵਾਈਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮਠਿਆਈ ਅਤੇ ਖੋਏ ਦੇ ਸੈਂਪਲ ਭਰੇ ਗਏ।ਡਰਾਈ ਫਰੂਟ ਦੀ ਦੁਕਾਨ ਤੋਂ ਕਾਜੂ ਦੇ ਸੈਂਪਲ ਭਰੇ ਗਏ।ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀਲ ਕੀਤੇ ਗਏ ਸਾਰੇ ਸੈਂਪਲਾਂ ਨੂੰ ਫੂੜ ਲੈਬਾਰਟਰੀ ਖਰੜ ਜਾਂਚ ਲਈ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …