ਪਠਾਨਕੋਟ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਖਜਾਨਾ ਅਫਸ਼ਰ ਪਠਾਨਕੋਟ ਸੁਖਵਿੰਦਰ ਸਿੰਘ ਨੇ ਸਮੂਹ ਵਿਭਾਗਾਂ ਦੇ ਡੀ.ਡੀ.ਓ ਨੂੰ ਸੂਚਿਤ ਕੀਤਾ ਹੈ ਕਿ ਖਜਾਨਾ ਦਫਤਰ ਦੇ ਸਾਫਟਵੇਅਰ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿੱਚ ਆਰ.ਬੀ.ਆਈ ਵਲੋਂ ਤਨਖ਼ਾਹ ਦੀਆਂ ਡਬਲ ਐਂਟਰੀਆਂ ਹੋ ਗਈਆਂ ਹਨ।ਇਸ ਲਈ ਜਿਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਡਬਲ ਐਂਟਰੀ ਹੋਈ ਹੈ ਉਹ ਕੋਈ ਵੀ ਕਰਮਚਾਰੀ ਅਪਣੇ ਅਕਾਊਂਟ ਵਿਚੋਂ ਦੂਸਰੀ ਤਨਖਾਹ ਨਾ ਕਢਵਾਵੇ, ਜੋ ਕਰਮਚਾਰੀ ਇਸ ਤਰਾਂ ਕਰਦਾ ਹੈ ਇਹ ਉਚਿਤ ਨਹੀਂ ਹੋਵੇਗਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …