Saturday, August 2, 2025
Breaking News

ਸਿੱਖਿਆ ਮੰਤਰੀ ਵਲੋਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ

5000 ਬੱਚਿਆਂ ਨੇ ਚੁੱਕੀ ਪਟਾਕੇ ਨਾ ਚਲਾਉਣ ਦੀ ਸਹੁੰ, ਸਾਰਾਗੜ੍ਹੀ ਸਕੂਲ ਨੂੰ ਦਿੱਤੇ 10 ਲੱਖ
ਅੰਮਿ੍ਤਸਰ, 5 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀ ਪੰਜਾਬ ਨੇ ਰਾਜ ਦੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਣ ਦੀਵਾਲੀ ਮਨਾਉਣ PPN0511201814ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਪਟਾਕਿਆਂ/ਆਤਿਸ਼ਬਾਜ਼ੀ ਦੇ ਧੂੰਏਂ ਅਤੇ ਬੇਤਹਾਸ਼ਾ ਸ਼ੋਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਅਸੀਂ ਕੁਦਰਤ ਦੀ ਕਾਇਨਾਤ ਦੇ ਕਦਰਦਾਨ ਬਣ ਸਕਾਂਗੇ।
    ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਉਣ ਲਈ ਮਾਨਸਿਕ ਤੌਰ ’ਤੇ ਤਿਆਰ ਕਰਨ ਵਾਸਤੇ ਸਿੱਖਿਆ ਵਿਭਾਗ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਸਰਕਾਰੀ ਸਾਰਾਗੜ੍ਹੀ ਯਾਦਗਾਰੀ ਸਕੈਡੰਰੀ ਸਕੂਲ, ਟਾਊਨ ਹਾਲ (ਮਾਲ ਮੰਡੀ) ਵਿਚ ਕਰਵਾਏ ਵਿਸ਼ੇਸ਼ ਸਮਗਾਮ ਵਿਚ ਉਨਾਂ 5000 ਦੇ ਕਰੀਬ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਦੀ ਸਹੁੰ ਖੁਆਈ ਗਈ। ਬੱਚਿਆਂ ਨੂੰ ਸੰਬੋਧਨ ਕਰਦੇ ਸੋਨੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਾਰੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਦੀਵਾਲੀ ਅਸਲ ਵਿੱਚ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਇਹ ਸਾਨੂੰ ਖੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਦੀ ਪ੍ਰੇਰਨਾ ਦਿੰਦਾ ਹੈ ਅਤੇ ਆਪਣੇ ਮਨਾਂ     ’ਚੋਂ ਚਿੰਤਾਵਾਂ ਤੇ ਨਿਰਾਸ਼ਾਵਾਂ ਦੇ ਹਨ੍ਹੇਰੇ ਨੂੰ ਦੂਰ ਕਰਕੇ ਗਿਆਨ ਦੇ ਦੀਪ ਬਾਲਣ ਦਾ ਸੱਦਾ ਦਿੰਦੀ ਹੈ, ਪਰ ਅਸੀਂ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੇ ਧੂੰਏਂ ਅਤੇ ਸ਼ੋਰ ਨਾਲ ਵਾਤਾਵਰਣ ਨੂੰ ਗੰਧਲਾ ਕਰਕੇ ਇਸ ਸ਼ੁਭ ਸੰਦੇਸ਼ ਨੂੰ ਵਿਸਾਰ ਦਿੱਤਾ ਹੈ ਅਤੇ ਉਲਟਾ ਦੀਵਾਲੀ ਮੌਕੇ ਅਰਬਾਂ ਰੁਪਏ ਦੀ ਆਤਿਸਬਾਜ਼ੀ ਚਲਾ ਕੇ ਮਾਨਵੀ ਜੀਵਨ ਨੂੰ ਖਤਰਨਾਕ ਧੂੰਏਂ ਨਾਲ ਪੈਦਾ ਹੁੰਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਲ ਤੋਰ ਦਿੱਤਾ ਹੈ।
    ਉਨਾਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਨਾਲ-ਨਾਲ ਦੀਵਾਲੀ ਦੌਰਾਨ ਸਫ਼ਾਈ ਦਾ ਵੀ ਉਚੇਚਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਮੁੜ ਤੋਂ ਹਰਾ-ਭਰਾ, ਖੁਸ਼ਹਾਲ ਤੇ ਤੰਦਰੁਸਤ ਕਰਨ ਦੇ ਮੱਦੇਨਜ਼ਰ ਸਾਨੂੰ ਇਸ ’ਤੇ ਪਹਿਰਾ ਦਿੰਦਿਆਂ ਦੀਵਾਲੀ ਦੇ ਤਿਉਹਾਰ ਦੌਰਾਨ ਸਫ਼ਾਈ ਦਾ ਧਿਆਨ ਰੱਖ ਕੇ ਕੇਵਲ ਆਪਣੇ ਘਰ ਹੀ ਨਹੀਂ, ਸਗੋਂ ਆਲਾ-ਦੁਆਲਾ ਵੀ ਸਾਫ ਕਰਨਾ ਚਾਹੀਦਾ ਹੈ।
            ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤਰਜੀਹ ਸਿਹਤ ਤੇ ਸਿੱਖਿਆ ਹੈ ਅਤੇ ਸਿੱਖਆ ਦੇ ਖੇਤਰ ਵਿਚ ਇਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਵਿਭਾਗ ਵੱਲੋਂ 25 ਕਰੋੜ ਰੁਪਏ ਦਾ ਸਕੂਲ ਫਰਨੀਚਰ ਖਰੀਦ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਸਕੂਲ ਫਰਨੀਚਰ ਤੋਂ ਬਿਨਾਂ ਨਹੀਂ ਰਹੇਗਾ। ਉਨਾਂ ਇਸ ਮੌਕੇ ਸਾਰਾਗੜੀ ਸਕੂਲ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਸਿੱਖਿਆ ਮੰਤਰੀ ਨੇ ਸਕੂਲ ਵਿਚ ਪੌਦਾ ਲਗਾ ਕੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ।ਉਨਾਂ ਦੱਸਿਆ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਦੂਰ ਕਰ ਦਿੱਤੀ ਗਈ ਹੈ ਅਤੇ ਆਸ ਹੈ ਕਿ ਇਸ ਨਾਲ ਆਉਣ ਵਾਲੇ ਨਤੀਜੇ ਚੰਗੇ ਨਿਕਲਣਗੇ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਰਾਜੇਸ਼ ਸ਼ਰਮਾ, ਪ੍ਰਦੂਸ਼ਣ ਵਿਭਾਗ ਦੇ ਚੀਫ ਇੰਜੀਨੀਅਰ ਜੀ. ਐਸ ਮਜੀਠੀਆ, ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਲਵਿੰਦਰ ਸਿੰਘ ਸਮਰਾ, ਕੁਲਵੰਤ ਰਾਏ ਸ਼ਰਮਾ ਜਨਰਲ ਸਕੱਤਰ ਰਾਸਾ, ਅੰਮਿ੍ਰਤਸਰ ਵਿਕਾਸ ਮੰਚ ਤੋਂ ਚਰਨਜੀਤ ਸਿੰਘ ਗੁਮਟਾਲਾ, ਮਨਜੀਤ ਸਿੰਘ ਸੈਣੀ, ਦਲਜੀਤ ਸਿੰਘ ਕੋਹਲੀ, ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply