Thursday, September 19, 2024

ਰੌਕੀ ਦੇ ਰਿਹਾਅ ਹੋਣ ਤੇ ਸਮੱਰਥਕਾਂ ਨੇ ਮਨਾਈ ਖੁਸ਼ੀ

PPN260205
ਫਾਜਿਲਕਾ, 26 ਫਰਵਰੀ  ਫਰਵਰੀ (ਵਿਨੀਤ ਅਰੋੜਾ): ਪਿਛਲੀ ਲੋਕ ਸਭਾ ਚੋਣਾ ਵਿਚ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ  ਸਿਹਤ ਮੰਤਰੀ ਚੋਧਰੀ ਸੁਰਜੀਤ ਕੁਮਾਰ ਜਿਆਨੀ ਦੇ ਖਿਲਾਫ ਆਜਾਦ ਓਮੀਦਵਾਰ ਦੇ ਰੂਪ ਵਿਚ ਖੜੇ ਹੋਕੇ ਉਂਨਾ ਨੂੰ ਤਕੜੀ ਟੱਕਰ ਦੇਣ ਵਾਲੇ ਫਾਜ਼ਿਲਕਾ ਦੇ ਨੋਜਵਾਨ ਨੇਤਾ ਜਸਵਿੰਦਰ ਸਿੰਘ ਰੌਕੀ ਆਪਣੇ ਵਿਰੁੱਧ ਚੱਲੇ ਆ ਰਹੇ ਅਪਾਰਧਿਕ ਮਾਮਲਿਆਂ ਵਿਚ ਜਮਾਨਤ ਲੇ ਕੇ ਫਾਜ਼ਿਲਕਾ ਦੀ ਸਬ ਜ਼ੇਲ ਤੋਂ ਰਿਹਾਅ ਹੋ ਗਏ ਹਨ। ਉਹ ਆਪਣੇ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਵਿਚ ਪਿਛਲੇ ਕਰੀਬ 3 ਮਹੀਨਿਆਂ ਤੋਂ ਇੱਥੋਂ ਦੀ ਸਬ ਜ਼ੇਲ ਵਿਚ ਬੰਦ ਸਨ। ਜਿੰਨਾਂ ਨੂੰ ਅੱਜ ਜਮਾਨਤ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਜ਼ੇਲ ਤੋਂ ਰਿਹਾਅ ਹੋਣ ਸਮੇਂ ਅੱਜ ਫਾਜ਼ਿਲਕਾ ਸਬ ਜ਼ੇਲ ਦੇ ਬਾਹਰ ਰੌਕੀ ਦੇ ਸਮੱਰਥਕ ਵੱਡੀ ਗਿਣਤੀ ਵਿਚ ਉਂਨਾਂ ਦੇ ਬਾਹਰ ਆਉਣ ਦਾ ਇੰਤਜਾਰ ਕਰ ਰਹੇ ਸਨ। ਜਿੱਥੋਂ ਉਹ ਆਪਣੇ ਸਮਰੱਥਕਾਂ ਨਾਲ ਸਭ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਹੰਚੇ। ਰੌਕੀ ਦੇ ਰਿਹਾਅ ਹੋਣ ਮੌਕੇ ਉਨਾਂ ਨਾਲ ਅਨੁਰਾਗ ਕੰਬੋਜ, ਕੁੱਕੀ ਭਠੇਜਾ,  ਅੰਕੁਰ ਮੌਗਾਂ,  ਵਕੀਲ ਗੁਰਪ੍ਰੀਤ ਸਿੰਘ ਸੰਧੂ, ਥੇਹਕਲੰਦਰ ਦੇ ਸਰਪੰਚ ਨਿਰਭੈ ਸਿੰਘ ਬਰਾੜ, ਹਰਪ੍ਰੀਤ ਸਿੰਘ, ਲਛਮਣ, ਕਾਲੀ ਰਾਵਣ, ਸੁਨੀਲ ਮੈਣੀ, ਨੀਰਜ ਮੁਦਗਿੱਲ, ਗੁਰਜੋਤ ਸੰਧੂ, ਰਮਨ, ਅਮਰਜੀਤ ਸਿੰਘ, ਸੋਨੂੰ ਰਾਮਪੁਰਾ, ਹੈਪੀ ਠਕਰਾਲ, ਮਦਨ ਲਾਲ, ਨੀਰਜ ਮੁਦਗਿੱਲ, ਦਿਵਾਨਾ, ਪਰਮਜੀਤ ਕੰਬੋਜ਼, ਅੰਗਰੇਜ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply