ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਵਿਚਲੀ ਕਲਾ ਨੂੰ ਉਭਾਰਣ ਦੇ ਮਕਸਦ ਤਹਿਤ 3 ਰੋਜ਼ਾ ਖੇਤਰ ਪੱਧਰ ਦੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ 5 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨ ਤਾਰਨ ਅਤੇ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ-ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਜਾਰੀ ਸੰਦੇਸ਼ ’ਚ ਮੁਕਾਬਲਿਆਂ ’ਚ ਜੇਤੂ ਆਏ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਵਿੱਦਿਆ ਦੇ ਖੇਤਰ ’ਚ ਵੀ ਮੱਲ੍ਹਾਂ ਮਾਰ ਕੇ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਯੱਕਤ ਉਚ-ਅਧਿਕਾਰੀ ਅਤੇ ਸਮੁੱਚੇ ਮੁਕਾਬਲਿਆਂ ਦੀ ਇੰਚਾਰਜ ਸ਼੍ਰੀਮਤੀ ਰਜਿੰਦਰ ਕੌਰ ਚੌਹਾਨ ਦੀ ਦੇਖ-ਰੇਖ ਹੇਠ ਉਕਤ ਮੁਕਾਬਲੇ ਕਰਵਾਏ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ’ਚ ਭਾਗ ਲੈਂਦਿਆ ਸਕੂਲ ਦੇ ਵਿਦਿਆਰਥੀਆਂ ਨੇ ਮਿਡਲ ਵਰਗ ’ਚ ਸਾਹਿਲਦੀਪ ਸਿੰਘ ਤੇ ਸਾਥੀਆਂ ਨੇ ਭੰਗੜੇ ’ਚ ਪਹਿਲਾ ਸਥਾਨ, ਸੁਮਿਤ ਨੇ ਚਿੱਤਰਕਲਾ ’ਚ ਦੂਜਾ ਸਥਾਨ ਅਤੇ ਸ਼ਰਧਾ ਸਿੰਘ ਨੇ ਸੁੰਦਰ ਲਿਖਾਈ ’ਚ ਤੀਜਾ ਸਥਾਨ ਹਾਸਲ ਕੀਤਾ। ਜਦਕਿ ਸੈਕੰਡਰੀ ਵਰਗ ’ਚ ਅਮਰਜੀਤ ਤੇ ਸਾਥੀਆਂ ਨੇ ਭੰਗੜੇ ’ਚ ਪਹਿਲਾ ਸਥਾਨ, ਗੁਰਸੇਵਕ ਸਿੰਘ ਤੇ ਸਾਥੀਆਂ ਨੇ ਗਤਕੇ ’ਚ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਨੇ ਸੁੰਦਰ ਲਿਖਾਈ ’ਚ ਦੂਜਾ ਸਥਾਨ ਅਤੇ ਹਿਰਦੇਪਾਲ ਸਿੰਘ ਨੇ ਭਾਸ਼ਣ ’ਚ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਰਡ ਅਧਿਕਾਰੀ ਸ੍ਰੀਮਤੀ ਚੌਹਾਨ, ਪ੍ਰਿੰਸੀਪਲ ਡਾ. ਗੋਗੋਆਣੀ ਅਤੇ ਨਿਰਣੇਕਾਰਾਂ ਦੀ ਮੁੱਖ ਭੁੂਮਿਕਾ ਨਿਭਾਉਣ ਵਾਲਿਆਂ ਵੱਲੋਂ ਤਮਗੇ ਵੰਡਣ ਦੀ ਰਸਮ ਅਦਾ ਕੀਤੀ ਗਈ।ਡਾ. ਗੋਗੋਆਣੀ ਨੇ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀ ਗੁਰਸੇਵਕ ਸਿੰਘ ਨੇ ਮੁਹਾਲੀ ਬੋਰਡ ਦਫ਼ਤਰ ਵਿਖੇ ਹੋਏ ਰਾਜ ਪੱਧਰ ਦੇ ਕਲਾ ਉਤਸਵ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ 4100/- ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਅਤੇ ਟਰਾਫ਼ੀ ਹਾਸਲ ਕੀਤੀ ਅਤੇ ਬਾਲ ਦਿਵਸ ਵਾਲੇ ਦਿਨ ਠਾਕੁਰ ਸਿੰਘ ਆਰਟ ਗੈਲਰੀ ਵਿਖੇ ਹੋਏ ਚਿੱਤਰਕਲਾ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਜਤਿਨਪ੍ਰੀਤ ਸਿੰਘ, ਅੰਕਿਤ, ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਉੱਚ ਸਥਾਨ ਹਾਸਲ ਕਰਕੇ ਆਰਟ ਗੈਲਰੀ ਦੇ ਚੇਅਰਮੈਨ ਸ. ਰਜਿੰਦਰ ਮੋਹਨ ਸਿੰਘ ਛੀਨਾ ਕੋਲੋਂ ਨਕਦ ਇਨਾਮ ਅਤੇ ਟਰਾਫੀਆਂ ਹਾਸਲ ਕੀਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …