ਅਫਸਰ, ਮੂੰਹ ਦਾ ਮਾੜਾ ਹੋਵੇ ਭਾਵੇਂ
ਮਾੜਾ ਕਲਮ ਦਾ ਕਦੇ ਵੀ ਨਾ ਹੋਵੇ।
ਸਹਿਣਸ਼ੀਲਤਾ, ਸੰਜ਼ਮ ਦਾ ਹੋਵੇ ਸੋਮਾ,
ਅੰਦਰ ਗੁੱਸੇ ਦੀ ਨਾ ਕੋਈ ਥਾਂ ਹੋਵੇ।
ਉਸ ਨੂੰ ਮਿਲ ਕੇ ਸਾਹ `ਚ ਸਾਹ ਆਵੇ,
ਜਿਵੇਂ ਬੱਚੇ ਨੂੰ ਮਿਲਦੀ ਮਾਂ ਹੋਵੇ।
ਬੁਰੇ ਦਾ ਭਲਾ ਕਰਨ ਦਾ ਉਪਦੇਸ਼ ਮਿਲਿਆ,
`ਸੁਖਬੀਰ` ਜੀਵਨ ਇਹ ਸਫ਼ਲ ਤਾਂ ਹੋਵੇ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ-9855512677