Friday, November 22, 2024

ਮੈਡਲਿਸਟ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਦਾ ਸਨਮਾਨ

ਅੰਮ੍ਰਿਤਸਰ,  25 ਨਵੰਬਰ (ਪੰਜਾਬ ਪੋਸਟ – ਸੰਧੂ) – ਸਪੋਰਟਸ ਕੰਪਲੈਕਸ ਗੁਰਸਾਗਰ ਮਸਤੁਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਆਯੋਜਿਤ 39ਵੀਂ ਪੰਜਾਬ PUNJ2511201809ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2018 ਦੇ ਵਿੱਚ ਮੈਡਲ ਜਿੱਤ ਕੇ ਗੁਰੂ ਨਗਰੀ ਦਾ ਨਾਮ ਰੌਸ਼ਨ ਕਰਨ ਵਾਲੇ ਮੈਡਲਿਸਟ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ, ਅਜੀਤ ਸਿੰਘ ਰੰਧਾਵਾ, ਜਗੀਰ ਸਿੰਘ ਰੰਧਾਵਾ, ਅਵਤਾਰ ਸਿੰਘ ਜੀ.ਐਨ.ਡੀ.ਯੂ, ਸਵਰਨ ਸਿੰਘ ਆਦਿ ਦਾ ਵਾਪਸ ਅੰਮ੍ਰਿ਼ਤਸਰ ਪਰਤਜ਼ `ਤੇ ਉਘੇ ਖੇਡ ਪ੍ਰਮੋਟਰ ਡਾ. ਹਰਮਹਿੰਦਰ ਸਿੰਘ ਨਾਗਪਾਲ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਬੇਸ਼ੱਕ ਉਪਰੋਕਤ ਮਾਸਟਰਜ਼ ਐਥਲੈਟਿਕਸ ਖਿਡਾਰੀ ਆਪਣੀ ਉਮਰ ਦੇ 5-5 ਦਹਾਕੇ ਪਾਰ ਚੁੱਕੇ ਹਨ।ਪਰ ਇੰਨ੍ਹਾਂ ਦੀ ਖੇਡ ਖੇਤਰ ਵਿੱਚ ਚੁਸਤੀ-ਫੁਰਤੀ ਇਸ ਗੱਲ ਦੀ ਗਵਾਹ ਹੈ ਕਿ ਇਹ ਗਭਰੂਆਂ ਤੋਂ ਘੱਟ ਨਹੀਂ ਹਨ। ਨੌਜਵਾਨ ਵਰਗ ਨੂੰ ਇੰਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ।
ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੇ ਕਿਹਾ ਕਿ ਸਾਰੇ ਮਾਸਟਰਜ਼ ਐਥਲੈਟਿਕਸ ਖਿਡਾਰੀ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਤੇ ਖੇਡ ਖੇਤਰ ਨੂੰ ਆਪਣੇ ਖਰਚੇ `ਤੇ ਪ੍ਰਫੁਲਿਤ ਕਰ ਰਹੇ ਹਨ। ਸਮਾਜ ਸੇਵੀ ਸੰਸਥਾਵਾਂ, ਖੇਡ ਪ੍ਰਮੋਟਰਾਂ ਤੇ ਵਿਸ਼ੇਸ਼ਕਰ ਸਰਕਾਰ ਨੂੰ ਇੰਨਾਂ ਦੀ ਬਾਂਹ ਫੜਨੀ ਚਾਹੀਦੀ ਹੈ।ਇਸ ਮੌਕੇ ਜੀ.ਐਸ ਸੰਧੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਜਗੀਰ ਸਿੰਘ ਰੰਧਾਵਾ, ਅਜੀਤ ਸਿੰਘ ਰੰਧਾਵਾ, ਸਵਰਨ ਸਿੰਘ, ਹਰਪਵਨਪ੍ਰੀਤ ਕੌਰ ਸੰਧੂ, ਪ੍ਰੇਮ ਸਿੰਘ ਪੀ.ਆਰ.ਓ, ਐਚ.ਐਸ ਮੰਡ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply