Friday, November 22, 2024

3 ਦਿਨਾਂ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਬਾਕਸਿੰਗ ਪ੍ਰਤੀਯੋਗਤਾ ਸ਼ੁਰੂ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਭੱਲਾ ਕਲੌਨੀ ਛੇਹਰਟਾ ਸਥਿਤ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕੇ PUNJ2511201811ਲੜਕੀਆਂ ਦੇ 3 ਦਿਨਾਂ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਵਰਗ ਦੇ ਵੱਖ-ਵੱਖ ਉਮਰ ਤੇ ਭਾਰ ਵਰਗ ਦੇ ਜ਼ਿਲ੍ਹਾ ਪੱਧਰੀ ਇੰਟਰ ਸਕੂਲ ਬਾਕਸਿੰਗ ਮੁਕਾਬਲੇ ਸ਼ੁਰੂ ਹੋਏ।ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਕੇਵਲ ਕ੍ਰਿਸ਼ਨਪੁਰੀ ਦੇ ਦਿਸ਼ਾ-ਨਿਰਦੇਸ਼ਾਂ `ਤੇ ਕੌਮਾਂਤਰੀ ਬਹੁ-ਖੇਡ ਕੋਚ ਜੀ.ਐਸ ਭੱਲਾ ਦੇ ਪ੍ਰਬੰਧਾਂ ਹੇਠ ਆਯੋਜਿਤ 3 ਰੋਜਾ ਇਸ ਖੇਡ ਪ੍ਰਤੀਯੋਗਤਾ ਦੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ 300 ਦੇ ਕਰੀਬ ਬਾਕਸਿੰਗ ਖਿਡਾਰੀ ਹਿੱਸਾ ਲੈ ਰਹੇ ਹਨ।ਖੇਡ ਮੁਕਾਬਲਿਆਂ ਦਾ ਸ਼ੁਭਾਰੰਭ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਰਾਜ ਮਾਤਾ ਬੀਬੀ ਜਗੀਰ ਕੌਰ ਔਜਲਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।ਉਨਾਂ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਧੀਆਂ ਦਾ ਬਾਕਸਿੰਗ ਖੇਡ ਖੇਤਰ ਤੇ ਹੋਰ ਸਵੈ-ਰੱਖਿਆ ਵਾਲੀਆਂ ਖੇਡਾਂ ਵਿੱਚ ਆਉਣਾ ਚੰਗਾ ਤੇ ਸ਼ੁਭ ਕਦਮ ਹੈ।ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ ਤੇ ਜਸਪ੍ਰੀਤ ਸਿੰਘ ਨੇ ਬੀਬੀ ਜਗੀਰ ਕੌਰ ਔਜਲਾ ਨੂੰ ਬਾਕਸਿੰਗ ਖੇਡ ਖੇਤਰ ਵਿੱਚ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਅਤੇ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ।ਸਕੱਤਰ ਕੇਵਲ ਕ੍ਰਿਸ਼ਨ ਪੁਰੀ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ `ਜੀ ਆਇਆਂ` ਆਖਦਿਆਂ ਧੰਨਵਾਦ ਕੀਤਾ।
 ਇਸ ਮੌਕੇ ਐਮ.ਡੀ ਕੇਵਲ ਕ੍ਰਿਸ਼ਨ ਪ੍ਰਭਾਕਰ, ਕੌਮੀ ਬਾਕਸਿੰਗ ਕੋਚ ਬਲਜਿੰਦਰ ਸਿੰਘ, ਕੌਮੀ ਬਾਕਸਿੰਗ ਕੋਚ ਦਲਬੀਰ ਸਿੰਘ, ਕੌਮੀ ਬਾਕਸਿੰਗ ਕੋਚ ਬ੍ਰਿਜ਼ ਮੋਹਨ ਰਾਣਾ, ਐਡਵੋਕੇਟ ਨਰਿੰਦਰ ਕੁਮਾਰ ਛੇਹਰਟਾ, ਬਾਕਸਰ ਪ੍ਰਦੀਪ ਸਿੰਘ, ਪਟਵਾਰੀ ਸੁਰਿੰਦਰਪਾਲ ਕੋਟ ਖਾਲਸਾ, ਜੀ.ਐਸ ਸੰਧੂ, ਹਰਮੀਤ ਸਿੰਘ ਟਾਈਗਰ ਤਰਨ ਤਾਰਨ, ਕੋਚ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply