Monday, May 20, 2024

178 ਕਰੋੜ 40 ਲੱਖ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਪੀਣ ਯੋਗ ਪਾਣੀ ਤੇ ਸੀਵਰੇਜ ਪ੍ਰਬੰਧ ਨੂੰ ਕੀਤਾ ਜਾਵੇਗਾ ਮਜ਼ਬੂਤ

PPN260206
ਜਲੰਧਰ,  26  ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਮਿਸ਼ਨ ਦੇ ਸ਼ਹਿਰੀ ਢਾਂਚਾਗਤ ਸ਼ਾਸਨ ਹੇਠ ਕੇਂਦਰੀ ਮਨਜ਼ੂਰੀ ਤੇ ਨਿਗਰਾਨੀ ਕਮੇਟੀ ਵੱਲੋਂ ਪੰਜਾਬ ਵਾਸਤੇ ਤਿੰਨ ਪ੍ਰਾਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਵਿਚੋਂ ਦੋ ਪ੍ਰਾਜੈਕਟ ਅੰਮ੍ਰਿਤਸਰ ਲਈ ਅਤੇ ਇੱਕ ਪ੍ਰਾਜੈਕਟ ਲੁਧਿਆਣਾ ਲਈ ਹੈ।ਇਸ ਸੰਬੰਧੀ ਮਿਲੇ ਤਾਜ਼ਾ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਦੇ ਦੱਖਣ ਪੂਰਬੀ ਜ਼ੋਨ ਵਿੱਚ ਨਿਊਰਮ ਹੇਠ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲਾ ਪਲਾਂਟ ਲਗਾਉਣ ਤੇ ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਲਈ 89 ਕਰੋੜ 27 ਲੱਖ ਰੁਪਏ ਮਨਜ਼ੂਰ ਕੀਤੇ ਗਏ ਨੇ, ਜਿਸ ਦੇ 50 ਫੀਸਦ 44 ਕਰੋੜ 63 ਲੱਖ 50 ਹਜ਼ਾਰ ਰੁਪਏ ਕੇਂਦਰ ਸਰਕਾਰ ਵੱਲੋ. ਦਿੱਤੇ ਜਾਣਗੇ। ਇਸ ਪ੍ਰਾਜੈਕਟ ਨੂੰ ਤਿੰਨ ਸਾਲਾਂ ਅੰਦਰ ਮੁਕੰਮਲ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਅੰਮ੍ਰਿਤਸਰ ਸ਼ਹਿਰ ਦੇ ਦੱਖਣ ਪੂਰਬੀ ਖੇਤਰ ਵਿੱਚ ਸੌ ਫੀਸਦ ਸੀਵਰੇਜ ਸਹੂਲਤ ਉਪਲੱਬਧ ਹੋਵੇਗੀ। ਕੇਂਦਰ ਸਰਕਾਰ ਆਪਣੇ ਹਿੱਸੇ ਦੀ ਪਹਿਲੀ ਕਿਸ਼ਤ ਵਜੋਂ 11 ਕਰੋੜ 16 ਲੱਖ ਰੁਪਏ ਜਲਦੀ ਜਾਰੀ ਕਰੇਗੀ।
ਜਵਾਹਰ ਲਾਲ ਨਹਿਰੂ ਕੌਮੀ ਸ਼ਹਿਰੀ ਨਵੀਨੀਕਰਨ ਮਿਸ਼ਨ ਹੇਠ ਪਾਸ ਕੀਤੇ ਗਏ ਦੂਜੇ ਪ੍ਰਾਜੈਕਟ ਰਾਹੀਂ ਅੰਮ੍ਰਿਤਸਰ ਸ਼ਹਿਰ ਦੇ ਬਾਕੀ ਰਹਿੰਦੇ ਇਲਾਕਿਆਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ। 89 ਕਰੋੜ 13 ਲੱਖ  ਰੁਪਏ ਵਾਲੇ ਇਸ ਪ੍ਰਾਜੈਕਟ ਵਿੱਚ ਪੰਜਾਹ ਫੀਸਦ ਯੋਗਦਾਨ ਕੇਂਦਰ ਸਰਕਾਰ ਦੇਵੇਗੀ, ਜੋ 44 ਕਰੋੜ 56 ਲੱਖ 50 ਹਜ਼ਾਰ ਰੁਪਏ ਹੋਵੇਗਾ।ਇਸ ਲਈ ਵੀ ਕੇਂਦਰ ਸਰਕਾਰ ਆਪਣੇ ਹਿੱਸੇ ਦੀ ਪਹਿਲੀ ਕਿਸ਼ਤ ਵਜੋਂ 11 ਕਰੋੜ 14 ਲੱਖ 12 ਹਜ਼ਾਰ ਰੁਪਏ ਦੀ ਰਕਮ ਜਾਰੀ ਕਰੇਗਾ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ 10 ਫੀਸਦ ਵਸੋਂ ਯਾਨੀ ਇੱਕ ਲੱਖ 20 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ।ਤਿੰਨ ਸਾਲਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ਨਾਲ ਇਸ ਖੇਤਰ ਦੇ ਲੋਕਾਂ ਨੂੰ ਕਿਟਾਣੂ ਰਹਿਤ ਪਾਣੀ ਮਿਲੇਗਾ, ਜਿਸ ਨਾਲ ਉਹ ਪਾਣੀ ਤੋ. ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਣਗੇ।
ਜਵਾਹਰ ਲਾਲ ਨਹਿਰੂ ਕੌਮੀ ਸ਼ਹਿਰੀ ਨਵੀਨੀਕਰਨ ਮਿਸ਼ਨ ਹੇਠ ਲੁਧਿਆਣਾ ਲਈ ਸੰਗਠਤ ਨਿਗਮ ਠੋਸ ਰਹਿੰਦ ਖੂੰਦ ਪ੍ਰਬੰਧਨ ਸਹੂਲਤ ਤੇ ਇਸ ਦੇ ਨਿਪਟਾਰੇ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਉੱਪਰ 97 ਕਰੋੜ 85 ਲੱਖ ਰੁਪਏ ਦੀ ਲਾਗਤ ਆਏਗੀ । ਇਸ ਵਿਚੋ. 48 ਕਰੋੜ 92 ਲੱਖ 50 ਹਜ਼ਾਰ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ।  ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿੱਚ ਮੁਕੰਮਲ ਕੀਤਾ ਜਾਵੇਗਾ ਤੇ ਇਸ ਨਾਲ ਲੁਧਿਆਣਾ ਸ਼ਹਿਰ ਵਿੱਚ ਮੌਜੂਦਾ ਰਹਿੰਦ ਖੂੰਦ ਦੀ ਸਥਿਤੀ ਵਿੱਚ ਸੁਧਾਰ ਆਵੇਗਾ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply