ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀ. ਸੈਕੰ. ਸਕੂਲ ਵਿਖੇ ਜ਼ਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਚੇਅਰਮੈਨ ਗੁਰਮਹਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵਿਸ਼ੇਸ਼ ਮਹਿਮਾਨ ਨਰਿੰਦਰ ਸਿੰਘ ਪਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਕੀਤਾ ਗਿਆ।
ਇਸ ਮੌਕ ਸਕੂਲ ਪ੍ਰਿੰਸੀਪਲ ਡਾ. ਗੋਗੋਆਣੀ ਨੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਮਹਿੰਦਰ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਖੇਡਾਂ ’ਚ 10 ਵਿਸ਼ੇਸ਼ ਜਰੂਰਤਾਂ ਵਾਲੇ ਸਕੂਲਾਂ ਦੇ ਖਿਡਾਰੀਆਂ ਨੇ 25 ਮੀਟਰ ਵਾਕ, 50, 100 ਅਤੇ 200 ਮੀਟਰ ਦੌੜ, ਨੇਤਰਹੀਣ ਵਿਦਿਆਰਥੀਆਂ ਵੱਲੋਂ ਸਟੈਂਡਿੰਗ ਜੰਪ ਅਤੇ 50 ਮੀਟਰ ਦੌੜ, ਸਾਫ਼ਟਬਾਲ ਥਰੋ, ਸ਼ਾਟ ਪੁੱਟ ਆਦਿ ਦੇ ਮੁਕਾਬਲਿਆਂ ’ਚ ਭਾਗ ਲਿਆ।ਸ਼੍ਰੋਮਣੀ ਕਮੇਟੀ, ਬਾਲ ਵਿਕਾਸ ਕਲਾ ਕੇਂਦਰ (ਰਜ਼ਿ.) ਅੰਮ੍ਰਿਤਸਰ, ਡਾ. ਕੁਨਾਲ ਮਹਾਜਨ ਹਸਪਤਾਲ, ਡਿਸੇਬਲ ਵੈਲਫ਼ੇਅਰ ਸੋਸਾਇਟੀ, ਅਗੋਸ਼ ਸਪੈਸ਼ਲ ਸਕੂਲ, ਚੰਦੀ ਫ਼ਾਰਮ ਹਾਊਸ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਆਦਿ ਨੇ ਇੰਨ੍ਹਾਂ ਬੱਚਿਆਂ ਲਈ ਖਾਣ-ਪੀਣ ਲਈ ਪ੍ਰਬੰਧ ਕੀਤਾ।
ਉਨ੍ਹਾਂ ਕਿਹਾ ਕਿ ਇਨਾਮ ਵੰਡ ਸਮਾਗਮ ’ਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਬੀਬੀ ਇੰਦਰਜੀਤ ਕੌਰ ਚੇਅਰਪਰਸਨ ਪਿੰਗਲਵਾੜਾ, ਵਿਸ਼ੇਸ਼ ਅਮਰਜੀਤ ਸਿੰਘ ਅਨੰਦ ਮੀਤ ਪ੍ਰਧਾਨ ਸਪੈਸ਼ਲ ਉਲੰਪਿਕ ਪੰਜਾਬ, ਸੰਜੇ ਮਹੇਸ਼ਵਰੀ ਪਾਰਵਤੀ ਦੇਵੀ ਹਸਪਤਾਲ, ਦਵਿੰਦਰ ਸਿੰਘ, ਡਾ. ਕੁਨਾਲ ਮਹਾਜਨ, ਮਨਜੀਤ ਸਿੰਘ ਆਦਿ ਨੇ ਸਨਮਾਨਿਤ ਕੀਤਾ ਅਤੇ ਅਬਾਦਤ ਸਪੈਸ਼ਲ ਸਕੂਲ ਦੇ ਮੁੱਖੀ ਮੋਹਿਤ ਕਪੂਰ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।ਸੰਸਥਾ ਸਕੱਤਰ ਧਰਮਿੰਦਰ ਸਿੰਘ ਗਿੱਲ, ਕੋਚ ਆਈ.ਈ.ਆਰ.ਟੀ ਸੁਖਰਾਜ ਸਿੰਘ, ਅਮਿਤ ਮਹਿਤਾ, ਵਿਕਾਸ ਸੂਦ, ਸੰਗਰਾਮ ਕੁਮਾਰ, ਸ਼ੰਮੀ, ਅਜੀਤ ਕੁਮਾਰ, ਵਿਜੈ, ਰੀਨਾ ਮਹਿਤਾ, ਦੀਪਕ ਕੁਮਾਰ, ਵਰੁਣ ਜੋਸ਼ੀ ਆਦਿ ਤੇ ਸਕੂਲਾਂ ਦੇ ਮੁੱਖੀ ਮਨਿੰਦਰ ਕੌਰ (ਅਗੋਸ਼ ਸਕੂਲ), ਸ਼ਿਲਪੀ (ਅਬਾਦਤ ਸਕੂਲ) ਐਸ. ਐਲ. ਭਵਨ,, ਅਸ਼ਿਸ਼ ਪਾਥ, ਕੋਮਲਦੀਪ ਕੌਰ ਨੀਰੂ, ਸਿਮਰਨਜੀਤ ਕੌਰ, ਕਿਰਤਪ੍ਰੀਤ ਕੌਰ, ਹਰਜਿੰਦਰ ਸਿੰਘ, ਸੰਦੀਪ ਕੌਰ, ਆਸ਼ਾ ਆਦਿ ਮੌਜ਼ੂਦ ਸਨ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਰਕਸ ਪਾਲ ਵੱਲੋਂ ਬਾਖੂਬੀ ਨਿਭਾਈ ਗਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …