Friday, November 22, 2024

ਸਕੂਲ ਸਿੱਖਿਆ ਦੀਆਂ ਵਿਭਾਗੀ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਤੱਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਕੂਲ ਸਿੱਖਿਆ ਵਿਭਾਗ (ਸਕੈਂਡਰੀ ਤੇ ਐਲੀਮੈਂਟਰੀ) ਦੀਆਂ ਵਿਭਾਗੀ ਖੇਡਾਂ PUNJ1412201809(ਲੜਕੇ ਤੇ ਲੜਕੀਆਂ) ਪਹਿਲੀ ਵਾਰ ਸਕੱਤਰ ਸਕੂਲ ਸਿੱਖਿਆ ਅਤੇ ਡਿਪਟੀ ਡਾਇਰੈਕਟਰ (ਸਪੋਰਟਸ) ਦੀਆਂ ਹਦਾਇਤਾਂ `ਤੇ ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਡਿਪਾਰਟਮੈਂਟਲ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਨੂੰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਦੀ ਅਗਵਾਈ ਵਿਚ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਐਥਲੈਟਿਕਸ, ਹਾਕੀ, ਫੁਟਬਾਲ, ਬਾਸਕਟਬਾਲ, ਹੈਂਡਬਾਲ, ਕਬੱਡੀ, ਬੈਡਮਿੰਟਨ, ਖੋ-ਖੋ, ਟੇਬਲ ਟੈਨਿਸ, ਚੈਸ, ਰੱਸਾਕਸ਼ੀ ਸ਼ਾਮਲ ਹਨ।
    ਅੱਜ ਐਥਲੈਟਿਕਸ ਦੇ 200, 800, 5000, 100 ਮੀਟਰ, ਡਿਸਕਸ ਥਰੋ ਅਤੇ ਲਾਂਗ ਜੰਪ ਦੇ ਟਰਾਇਲ ਲਏ ਗਏ। ਇਨ੍ਹਾਂ ਵਿਚ 100 ਮੀ. ਰੇਸ ਵਿਚ ਇੰਦਰਜੀਤ ਸਿੰਘ ਐਸ.ਐਸ.ਟੀ ਪਹਿਲੇ ਅਤੇ ਰਾਜਬਿੰਦਰ ਸਿੰਘ ਲੈਕਚਰਾਰ ਖਾਲਸਾ ਸਕੂਲ ਦੂਸਰੇ, 200 ਮੀ. ਵਿਚ ਹਰਜਿੰਦਰ ਸਿੰਘ ਗੁਮਾਨਪੁਰਾ ਸਕੂਲ ਪਹਿਲੇ, ਨਰਿੰਦਰਪਾਲ ਸਿੰਘ ਅਜੈਬਵਾਲੀ ਦੂਸਰੇ, 400 ਮੀ. ਵਿਚ ਗਗਨਦੀਪ ਸਿੰਘ ਲੈਕਚਰਾਰ ਡਾਈਟ ਵੇਰਕਾ ਪਹਿਲੇ, ਵਰੁਨ ਕੁਮਾਰ, ਅਠਵਾਲ ਦੂਸਰੇ, 800ਮੀ. ਹਰਪਾਲ ਸਿੰਘ ਮੋਹਲੇਕੇ ਪਹਿਲੇ, ਹਰਮਨਦੀਪ ਸਿੰਘ ਜੰਡਿਆਲਾ ਗੁਰੂ ਦੂਸਰੇ, 1500 ਮੀ. ਵਿਚ ਕਵਲਜੀਤ ਸਿੰਘ ਖਤਰਾਏ ਖੁਰਦ ਪਹਿਲੇ, ਲਖਬੀਰ ਸਿੰਘ ਡੀ.ਪੀ.ਈ ਕੱਕੜ ਦੂਸਰੇ ਅਤੇ ਲੜਕੀਆਂ ਵਿਚ 100 ਮੀ. ਸਤਿੰਦਰ ਕੌਰ ਪਹਿਲੇ ਅਤੇ ਮੈਡਮ ਮੋਨਿਕ ਖੈਰਾਬਾਦ ਦੂਸਰੇ ਸਥਾਨ `ਤੇ ਰਹੇ।
    ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਸਲਵਿੰਦਰ ਸਿੰਘ ਨੇ ਦੱਸਿਆ ਕਿ ਟਰਾਇਲ ਲੈ ਕੇ ਜਿਲ੍ਹੇ ਦੀਆਂ ਵਧੀਆ ਅਤੇ ਮਜ਼ਬੂਤ ਟੀਮਾਂ ਸਟੇਟ ਟੂਰਨਾਮੈਂਟ ਜੋ ਕਿ 26 ਦਸੰਬਰ ਤੋਂ 28 ਦਸੰਬਰ ਤੱਕ ਹੋ ਰਿਹਾ ਹੈ, ਵਿਚ ਭੇਜੀਆਂ ਜਾਣਗੀਆਂ ਤਾਂ ਜੋ ਅੰਮ੍ਰਿਤਸਰ ਜ਼ਿਲੇ ਦੀਆਂ ਸਟੇਟ ਟੂਰਨਾਮੈਂਟ ਵਿਚ ਪੋਜ਼ੀਸ਼ਨਾਂ ਪ੍ਰਾਪਤ ਕੀਤੀਆਂ ਜਾਣ।
    ਇਸ ਸਮੇਂ ਡੀ.ਈ.ਓ (ਸ.ਸ) ਨਾਲ ਦਰਸ਼ਨ ਸਿੰਘ ਬਾਠ, ਰਣਕੀਰਤ ਸਿੰਘ ਸੰਧੂ, ਅੰਗਰੇਜ਼ ਸਿੰਘ ਲੈਕਚਰਾਰ, ਸ੍ਰੀਮਤੀ ਰਿੰਮੀ ਸਿਧੂ ਲੈਕ., ਸਰਣਜੀਤ ਸਿੰਘ ਪੀ.ਟੀ.ਆਈ ਜਸਵਿੰਦਰ ਸਿੰਘ ਡੀ.ਪੀ.ਈ, ਕੁਲਵਿੰਦਰ ਪਾਲ ਸਿੰਘ ਪੀਟੀਆਈ, ਕਾਬਲ ਸਿੰਘ, ਪ੍ਰਮੋਦ ਮਿੱਡਾ, ਮੈਡਮ ਭਗਵੰਤ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply