ਉਨ ਦੇ ਨਾਲ ਜੇ ਆਜੜੀ ਖੱਲ੍ਹ ਵੀ ਲਾਹੇਗਾ,
ਲਾਜ਼ਮੀ ਗੀਤਾਂ ਵਿੱਚ ਬਾਗ਼ੀ ਸੁਰ ਆਏਗਾ।
ਜਦ ਤੱਕ ਜਾਤ-ਧਰਮ ਦੇ ਨਾਂ ‘ਤੇ ਲੜ੍ਹਦਾ ਰਹੂ,
ਇਹ ਬੰਦਾ ਮਾਨਵਤਾ ਦੀ ਧੌਣ ਝੁਕਾਏਗਾ।
ਕਾਣੀ ਵੰਡ ਨਾ ਰੁਕੀ ਜੇ ਧੰਨ-ਕੁਬੇਰਾਂ ਦੀ,
ਅਮੀਰ-ਗਰੀਬ ਦਾ ਪਾੜਾ ਵੱਧਦਾ ਜਾਏਗਾ।
ਮੁੱਲ ਫਸਲਾਂ ਦਾ ਕਿਸ਼ਤ ਤਾਰਦੇ ਕਰਜ਼ੇ ਦੀ,
ਨਾ ਫਾਹਾ ਲਊ ਕਿਸਾਨ ਨਾ ਜ਼ਹਿਰ ਹੀ ਖਾਏੇਗਾ।
ਰੱਤ ਨੁੱਚੜਣੀ ਬੰਦ ਹੋ ਗਈ ਜੇ ਭੋਜਾਂ ‘ਚੋਂ,
ਨਾ ਬਾਲ ਲਾਲੋ ਦਾ ਕੋਈ ਦਿਹਾੜੀ ਲਾਏਗਾ।
ਜਦ ਜਦ ਵੀ ਸੰਗਰਾਮ ਚੱਲੇਗਾ ਜੀਵਨ ਲਈ,
ਇੰਕਲਾਬ ਦੇ ਗੀਤ ਹੀ ‘ਹੈਪੀ’ ਗਾਏਗਾ।
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 9855207071