ਖਾਂਦੇ ਕੁੱਤੇ ਬਰੈਡ ਬਿਸਕੁੱਟ ਇੱਕ ਪਾਸੇ ਤੱਕੇ
ਕਿਧਰੇ ਮਿਲਣ ਨਾ ਇਨਸਾਨਾਂ ਨੂੰ ਰੋਟੀਆਂ ਜੀ
ਉਥੇ ਪੂਰੀ ਕੰਮ ਦੀ ਨਾ ਕਦੇ ਪੈਂਦੀ
ਹੋ ਜਾਣ ਜਿਥੇ ਨੀਤਾਂ ਸਦਾ ਖੋਟੀਆਂ ਜੀ
ਦੁੱਧ ਦਹੀ ਮੱਖਣ ਮਿਲੇ ਵਿੱਚ ਪੈਕਟਾਂ ਦੇ
ਪਤਾ ਨਹੀ ਕੀ ਨੇ ਮੱਝਾਂ ਝੋਟੀਆਂ ਜੀ
ਅੱਜ ਮੂੰਹ ਸਾਡੇ ਬਹੁਤ ਵੱਡੇ ਖੁੱਲਣ
ਅਕਲਾਂ ਰਹਿ ਗਈਆਂ ਬਹੁਤ ਛੋਟੀਆਂ ਜੀ
ਕੁਰਸੀ ਸਾਂਭਣੇ ਨੂੰ ਹਰ ਕੋਈ ਬਹੁਤ ਕਾਹਲਾ
ਕਰਨ ਸਿਆਸਤ `ਚ ਫਿੱਟ ਗੋਟੀਆਂ ਜੀ
ਗਰੀਬ ਬੱਚੇ ਠੰਢ ਵਿੱਚ ਹਨ ਠਰਦੇ
ਦੇ ਸਕੀ ਨਾ ਸਰਕਾਰ ਹਾਲੇ ਕੋਟੀਆਂ ਜੀ
ਭਿ੍ਸ਼ਟਾਚਾਰ ਜੋ ਸੀ ਖਤਮ ਕਰਨ ਆਏ
ਲੈਣ ਲੱਗ ਪਏ ਰਕਮਾਂ ਓਹੀ ਮੋਟੀਆਂ ਜੀ
ਉਸ ਦੇਸ਼ ਦਾ ਭਵਿੱਖ ਕੀ ਹੋਊ ਬੱਬੀ
ਪੈਣ ਮਾਸਟਰਾਂ ਨੂੰ ਜਿਥੇ ਨਿੱਤ ਸੋਟੀਆਂ ਜੀ
ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।
ਮੋ – 7009107300